Breaking News
Home / ਕੈਨੇਡਾ / ਕੈਨੇਡਾ ਦੀ ਨਵੀਂ ਫ਼ੂਡ ਗਾਈਡ ਸ਼ਲਾਘਾਯੋਗ : ਸੋਨੀਆ ਸਿੱਧੂ

ਕੈਨੇਡਾ ਦੀ ਨਵੀਂ ਫ਼ੂਡ ਗਾਈਡ ਸ਼ਲਾਘਾਯੋਗ : ਸੋਨੀਆ ਸਿੱਧੂ

ਬਰੈਂਪਟਨ, – ਫ਼ੂਡ ਗਾਈਡ ਖਾਣ-ਪੀਣ ਦੇ ਪਦਾਰਥਾਂ ਦੀ ਚੋਣ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਰਹੇ ਹਨ। ਪ੍ਰੰਤੂ, ਹੁਣ ਪਤਾ ਲੱਗਾ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਲਈ ਕਿੰਨੀਆਂ ਮਹੱਤਵਪੂਰਨ ਹਨ। ਆਪਣੇ ਕੰਮਾਂ-ਕਾਜਾਂ ਵਿਚ ਰੁੱਝੇ ਹੋਏ ਕੇੰਨੇਡਾ-ਵਾਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਪੌਸ਼ਟਿਕ ਖਾਧ-ਪਦਾਰਥਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਜਿਸ ਉੱਪਰ ਉਹ ਪੂਰਨ ਭਰੋਸਾ ਕਰ ਸਕਣ। ਪਿਛਲੇ ਦਿਨੀਂ ਲਾਂਚ ਕੀਤੀ ਗਈ ਕੈਨੇਡਾ ਦੀ ਨਵੀਂ ਫ਼ੂਡ-ਗਾਈਡ ਨੂੰ ਤਿਆਰ ਕਰਨ ਲਈ ਸਰਕਾਰ ਨੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਆਲ ਪਾਰਟੀ ਡਾਇਬੇਟੀਜ਼ ਕਾੱਕਸ ਦੀ ਚੇਅਰਪਰਸਨ ਵਜੋਂ 2017 ਵਿਚ ਹਫ਼ਤਾ-ਭਰ ਚਲਾਈ ਗਈ ਕੌਮੀ ਪੱਧਰ ਦੀ ਮੁਹਿੰਮ ਵਿਚ ਪੌਸ਼ਟਿਕ ਆਹਾਰ ਸਬੰਧੀ ਲੋਕਾਂ ਨਾਲ ਹੋਈ ਗੱਲਬਾਤ ਦੇ ਸਿੱਟਿਆਂ ਨੂੰ ਆਧਾਰ ਬਣਾਇਆ ਗਿਆ ਹੈ।
ਇਹ ਨਵੀਂ ਫ਼ੂਡ-ਗਾਈਡ ਆਨ-ਲਾਈਨ ਉਪਲੱਭਧ ਹੈ ਅਤੇ ਇਹ ਆਮ ਲੋਕਾਂ ਦੀਆਂ ਵੱਖ-ਵੱਖ ਖਾਧ-ਪਦਾਰਥਾਂ ਦੀ ਚੋਣ ਦੀ ਲੋੜ ਪੂਰੀ ਕਰਨ, ਇਸ ਸਬੰਧੀ ਸਰਕਾਰੀ ਪਾਲਸੀਆਂ ਬਨਾਉਣ ਵਾਲਿਆਂ ਅਤੇ ਸਿਹਤ ਨਾਲ ਸਬੰਧਿਤ ਪ੍ਰੋਫ਼ੈਨਲਾਂ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਈ ਹੋਵੇਗੀ। ਇਸ ਵਿਚ ‘ਮੋਬਾਇਲ ਫ਼ਰੈਂਡਲੀ ਵੈੱਬ’ ਵੀ ਮੌਜੂਦ ਹੈ ਜੋ ਕੈਨੇਡਾ-ਵਾਸੀਆਂ ਨੂੰ ਕਿਧਰੇ ਵੀ ਅਤੇ ਕਿਸੇ ਸਮੇਂ ਵੀ ਵਧੀਆ ਪੌਸ਼ਟਿਕ ਖਾਣਾ ਖਾਣ ਲਈ ਉਤਸ਼ਾਹਿਤ ਕਰਦੀ ਹੈ।
ਹੈੱਲਥ ਕੈਨੇਡਾ ਇਹ ਯਕੀਨੀ ਬਨਾਉਣਾ ਚਾਹੁੰਦਾ ਹੈ ਕਿ ਇਸ ਵਿਚ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿਚ ਕੈਨੇਡਾ ਦੇ ਪੁਰਾਣੇ ਵਸਨੀਕ ਵੀ ਸ਼ਾਮਲ ਹਨ, ਦੇ ਲਈ ਖਾਣੇ ਪ੍ਰਤੀ ਜਾਣਕਾਰੀ ਸ਼ਾਮਲ ਹੋਵੇ। ਇਸ ਦੇ ਨਾਲ ਹੀ ਇਸ ਸਬੰਧੀ ਹੈੱਲਥ ਕੈਨੇਡਾ ਤੇ ਇੰਡੀਜੀਨੀਅਸ ਸਰਵਿਸ ਕੈਨੇਡਾ ਫ਼ਸਟ ਨੇਸ਼ਨ, ਇਨੂਇਟ ਤੇ ਮੈਟੀਜ਼ ਦੇ ਨਾਲ ਮਿਲ ਕੇ ਕੰਮ ਰਹੇ ਹਨ। ਇਹ ਕੈਨੇਡਾ ਦੀ ‘ਹੈੱਲਥੀ ਈਟਿੰਗ ਸਟਰੈਟਿਜੀ’ ਦਾ ਅਨਿੱਖੜਵਾਂ ਅੰਗ ਹੈ ਜਿਸ ਦਾ ਮਕਸਦ ਸਾਰੇ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖਾਣੇ ਦੀ ਚੋਣ ਕਰਨਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,”ਅਸੀਂ ਜਾਣਦੇ ਹਾਂ ਕਿ ਪੌਸ਼ਟਿਕ ਖਾਣਾ ਸਾਡੀ ਸਮੁੱਚੀ ਸਿਹਤ, ਖ਼ਾਸ ਤੌਰ ‘ਤੇ ਡਾਇਬੇਟੀਜ਼ ਵਰਗੀ ਘਾਤਕ ਬੀਮਾਰੀ ਨਾਲ ਲੜਨ ਲਈ ਕਿੰਨਾ ਜ਼ਰੂਰੀ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਸ ਨਵੀਂ ਫ਼ੂਡ ਗਾਈਡ ਵਿਚ ਕੌਮੀ-ਪੱਧਰ ‘ਤੇ ਲੋਕਾਂ ਨਾਲ ਹਫ਼ਤਾ-ਭਰ ਚੱਲੀ ਗੱਲਬਾਤ ਦੇ ਬਹੁਤ ਸਾਰੇ ਅੰਸ਼ ਸ਼ਾਮਲ ਕੀਤੇ ਗਏ ਹਨ। ਮੈਂ ਜਾਣਦੀ ਹਾਂ ਕਿ ਇਹ ਮਹੱਤਵਪੂਰਨ ਗਾਈਡ ਕੈਨੇਡਾ-ਵਾਸੀਆਂ ਨੂੰ ਸਹੀ ਖਾਣ-ਪਾਨ ਅਤੇ ਸਿਹਤਮੰਦ ਜੀਵਨ ਜਿਊਣ ਲਈ ਸਹਾਈ ਹੋਵੇਗੀ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …