Breaking News
Home / ਕੈਨੇਡਾ / ਪੌਸ਼ਟਿਕ ਖੁਰਾਕ ਕੈਨੇਡਾ ਵਾਸੀਆਂ ਲਈ ਬਹੁਤ ਜ਼ਰੂਰੀ : ਸਿਹਤ ਮੰਤਰੀ

ਪੌਸ਼ਟਿਕ ਖੁਰਾਕ ਕੈਨੇਡਾ ਵਾਸੀਆਂ ਲਈ ਬਹੁਤ ਜ਼ਰੂਰੀ : ਸਿਹਤ ਮੰਤਰੀ

ਰੂਬੀ ਸਹੋਤਾ ਨੇ ‘ਕੈਨੇਡੀਅਨ ਫ਼ੂਡ ਗਾਈਡ’ ਦੀ ਨਵੀਂ ਪਹੁੰਚ ਦੀ ਕੀਤੀ ਪ੍ਰਸ਼ੰਸਾ
ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਮਨੁੱਖੀ ਜੀਵਨ ਵਿਚ ਫ਼ੂਡ ਗਾਈਡ ਦੀ ਮਹੱਤਤਾ ਨੂੰ ਸਵੀਕਾਰਦਿਆਂ ਹੋਇਆਂ ਇਸ ਦੀ ਭਰਪੂਰ ਸਰਾਹਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਣੇ ਦੀ ਚੋਣ ਤਾਂ ਕਰਦੇ ਹਨ ਪਰ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਲਈ ਕਿੰਨੀਆਂ ਕੁ ਮਹੱਤਵਪੂਰਨ ਹਨ। ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਕੈਨੇਡਾ-ਵਾਸੀਆਂ ਨੂੰ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਪੌਸ਼ਟਿਕ ਖਾਧ-ਪਦਾਰਥਾਂ ਦੀ ਜਾਣਕਾਰੀ ਹੋਣਾ ਅਤੀ ਜ਼ਰੂਰੀ ਹੈ।
ਕੈਨੇਡਾ ਦੀ ਨਵੀਂ ਫ਼ੂਡ-ਗਾਈਡ ਨੂੰ ਲਾਂਚ ਕਰਦਿਆਂ ਹੋਇਆਂ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਟੇਲਰ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੌਸ਼ਟਿਕ ਖ਼ੁਰਾਕ ਕੈਨੇਡਾ-ਵਾਸੀਆਂ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਇਹ ਨਵੀਂ ਫ਼ੂਡ-ਗਾਈਡ ਜੋ ਆਨ-ਲਾਈਨ ਉਪਲੱਭਧ ਹੈ, ਆਮ ਲੋਕਾਂ ਦੀਆਂ ਵੱਖ-ਵੱਖ ਖਾਧ-ਪਦਾਰਥਾਂ ਦੀ ਚੋਣ ਦੀ ਲੋੜ ਪੂਰੀ ਕਰਨ, ਇਸ ਸਬੰਧੀ ਸਰਕਾਰੀ ਪਾਲਸੀਆਂ ਬਨਾਉਣ ਵਾਲਿਆਂ ਅਤੇ ਸਿਹਤ ਨਾਲ ਸਬੰਧਿਤ ਪ੍ਰੋਫ਼ੈਨਲਾਂ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਈ ਹੁੰਦੀ ਹੈ।
ਇਸ ਵਿਚ ਮੋਬਾਇਲ ਫ਼ਰੈਂਡਲੀ ਵੈੱਬ ਵੀ ਮੌਜੂਦ ਹੈ ਜੋ ਕੈਨੇਡਾ-ਵਾਸੀਆਂ ਨੂੰ ਕਿਧਰੇ ਵੀ ਅਤੇ ਕਿਸੇ ਸਮੇਂ ਵੀ ਵਧੀਆ ਪੌਸ਼ਟਿਕ ਖਾਣਾ ਖਾਣ ਲਈ ਉਤਸ਼ਾਹਿਤ ਕਰਦੀ ਹੈ।
ਇਸ ਨਵੀਂ ਫ਼ੂਡ ਗਾਈਡ ਵਿਚ ਕੈਨੇਡਾ-ਵਾਸੀਆਂ ਲਈ ਖਾਣੇ ਦੀ ਚੋਣ ਬਾਰੇ ਹੇਠ ਲਿਖੀਆਂ ਸਾਰਥਿਕ ਸਲਾਹਾਂ ਸ਼ਾਮਲ ਹਨ: ૿ ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਖਾਣੇ।
૿ ਪ੍ਰੋਟੀਨ ਭਰਪੂਰ ਖਾਧ-ਪਦਾਰਥ ਸੇਵਨ ਕਰਨੇ।
૿ ਛਿਲਕੇ ਸਮੇਤ ਅਨਾਜ (ਹੋਲ-ਗਰੇਨ) ਦੀ ਵਰਤੋਂ ਕਰਨਾ
૿ ਪੀਣ ਲਈ ਪਾਣੀ ਦਾ ਪ੍ਰਯੋਗ ਕਰਨਾ।
ਪੌਸ਼ਟਿਕ ਖ਼ੁਰਾਕ ਆਮ ਖਾਣ-ਪੀਣ ਨਾਲੋਂ ਵਧੇਰੇ ਮਹੱਤਵਪੂਰਨ ਹੈ ਅਤੇ ਇਹ ਫ਼ੂਡ ਗਾਈਡ ਕੈਨੇਡਾ-ਵਾਸੀਆਂ ਨੂੰ ਇਨ੍ਹਾਂ ਗੱਲਾਂ ਵੱਲ ਉਤਸ਼ਾਹਤ ਕਰਦੀ ਹੈ:
૿ ਖਾਣਾ ਜ਼ਿਆਦਾ ਵਾਰੀ ਬਣਾਓ, ਭਾਵ ਬੇਹਾ ਖਾਣਾ ਨਾ ਖਾਓ।
૿ ਖਾਣਾ ਮਜ਼ੇ ਨਾਲ ਖਾਓ ਅਤੇ ਖਾਣ ਸਮੇਂ ਕਾਹਲੀ ਨਾ ਕਰੋ।
૿ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਸੁਚੇਤ ਰਹੋ।
૿ ਕਦੇ ਕਦੇ ਦੂਸਰਿਆਂ ਨਾਲ ਮਿਲ ਕੇ ਵੀ ਖਾਣਾ ਖਾਓ।
ਇਹ ਨਵੀਂ ਕੈਨੇਡਾ ਫ਼ੂਡ ਗਾਈਡ ਸਮੂਹ ਕੈਨੇਡਾ-ਵਾਸੀਆਂ ਲਈ ਹੈ। ਹੈੱਲਥ ਕੈਨੇਡਾ ਇਹ ਯਕੀਨੀ ਬਨਾਉਣਾ ਚਾਹੁੰਦਾ ਹੈ ਕਿ ਇਸ ਵਿਚ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿਚ ਕੈਨੇਡਾ ਦੇ ਪੁਰਾਣੇ ਵਸਨੀਕ ਵੀ ਸ਼ਾਮਲ ਹਨ, ਦੇ ਲਈ ਖਾਣੇ ਪ੍ਰਤੀ ਜਾਣਕਾਰੀ ਸ਼ਾਮਲ ਹੋਵੇ। ਇਸ ਦੇ ਨਾਲ ਹੀ ਇਸ ਸਬੰਧੀ ਹੈੱਲਥ ਕੈਨੇਡਾ ਤੇ ਇੰਡੀਜੀਨੀਅਸ ਸਰਵਿਸ ਕੈਨੇਡਾ ਫ਼ਸਟ ਨੇਸ਼ਨ, ਇਨੂਇਟ ਤੇ ਮੈਟੀਜ਼ ਦੇ ਨਾਲ ਮਿਲ ਕੇ ਕੰਮ ਰਹੇ ਹਨ। ਇਹ ਕੈਨੇਡਾ ਦੀ ‘ਹੈੱਲਥੀ ਈਟਿੰਗ ਸਟਰੈਟਿਜੀ’ ਦਾ ਅਨਿੱਖੜਵਾਂ ਅੰਗ ਹੈ ਜਿਸ ਦਾ ਮਕਸਦ ਸਾਰੇ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖਾਣੇ ਦੀ ਚੋਣ ਕਰਨਾ ਹੈ। ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਰੂਬੀ ਸਹੋਤਾ ਨੇ ਕਿਹਾ,”ਪੌਸ਼ਟਿਕ ਖਾਣਾ ਸਾਡੀਆਂ ਖਾਣ-ਪੀਣ ਦੀਆਂ ਆਮ ਆਦਤਾਂ ਤੋਂ ਉੱਪਰ ਤੇ ਵੱਖਰਾ ਹੈ। ਇਹ ਨਵੀਂ ਫ਼ੂਡ ਗਾਈਡ ਇਨ੍ਹਾਂ ਦੋਹਾਂ ਵਿਚਲੇ ਸਬੰਧ ਨੂੰ ਦਰਸਾਉਂਦੀ ਹੈ ਅਤੇ ਕੈਨੇਡਾ-ਵਾਸੀਆਂ ਨੂੰ ਰੋਜ਼ਾਨਾ ਪੌਸ਼ਟਿਕ ਖਾਣਾ ਖਾਣ ਬਾਰੇ ਸਹੀ ਮਸ਼ਵਰਾ ਦਿੰਦੀ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …