11.3 C
Toronto
Friday, October 17, 2025
spot_img
Homeਭਾਰਤਭਾਰਤ ਨੇ ਪਾਕਿਸਤਾਨੀ ਵਿਦਿਆਰਥਣ ਨੂੰ ਵੀ ਯੂਕਰੇਨ ’ਚੋਂ ਸੁਰੱਖਿਅਤ ਕੱਢਿਆ

ਭਾਰਤ ਨੇ ਪਾਕਿਸਤਾਨੀ ਵਿਦਿਆਰਥਣ ਨੂੰ ਵੀ ਯੂਕਰੇਨ ’ਚੋਂ ਸੁਰੱਖਿਅਤ ਕੱਢਿਆ

ਅਸਮਾ ਸ਼ਫ਼ੀਕ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ-ਯੂਕਰੇਨ ਦਰਮਿਆਨ ਚੱਲ ਰਹੇ ਜੰਗ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਉਥੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਅਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਹੁਣ ਤੱਕ 18 ਹਜ਼ਾਰ ਤੋਂ ਵੱਧ ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ। ਯੂਕਰੇਨ ਬਾਰਡਰ ’ਤੇ ਪਹੁੰਚੇ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਉਥੋਂ ਸੁਰੱਖਿਅਤ ਕੱਢਣ ਵਿਚ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ, ਜਿਨ੍ਹਾਂ ਵਿਚ ਇਕ ਪਾਕਿਸਤਾਨੀ ਵਿਦਿਆਰਥਣ ਅਸਮਾ ਸ਼ਫੀਕ ਵੀ ਸ਼ਾਮਲ ਹੈ। ਅਸਮਾ ਨੇ ਕੀਵ ’ਚ ਸਥਿਤ ਭਾਰਤੀ ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਅਸਮਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਜੰਗ ਨਾਲ ਜੂਝ ਰਹੇ ਯੂਕਰੇਨ ਤੋਂ ਉਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਧੰਨਵਾਦ ਕਰ ਰਹੀ ਹੈ। ਵੀਡੀਓ ’ਚ ਅਸਮਾ ਕਹਿ ਰਹੀ ਹੈ ਕਿ ਉਸ ਨੂੰ ਭਾਰਤੀ ਅਧਿਕਾਰੀਆਂ ਨੇ ਬਚਾ ਲਿਆ ਅਤੇ ਹੁਣ ਉਹ ਪੱਛਮੀ ਯੂਕਰੇਨ ਦੇ ਰਸਤੇ ਰਾਹੀਂ ਜਲਦ ਹੀ ਆਪਣੇ ਵਤਨ ਪਹੁੰਚ ਕੇ ਆਪਣੇ ਪਰਿਵਾਰ ਨੂੰ ਮਿਲ ਸਕੇਗੀ। ਧਿਆਨ ਰਹੇ ਕਿ ਨਾ ਸਿਰਫ਼ ਪਾਕਿਸਤਾਨੀ ਵਿਦਿਆਰਥੀਆਂ ਨੇ ਹੀ ਬਲਕਿ ਤੁਰਕੀ, ਬੰਗਲਾਦੇਸ਼ ਆਦਿ ਦੇ ਵਿਦਿਆਰਥੀਆਂ ਨੇ ਯੂਕਰੇਨ ਵਿਚੋਂ ਨਿਕਲਣ ਲਈ ਭਾਰਤੀ ਤਿਰੰਗੇ ਨੂੰ ਢਾਲ ਬਣਾਇਆ ਸੀ। ਉਧਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਅਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਿਆਂਦੇ ਗਏ 9 ਬੰਗਲਾਦੇਸ਼ੀ ਨਾਗਰਿਕਾਂ ਬਦਲੇ ਵੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

 

RELATED ARTICLES
POPULAR POSTS