25 C
Toronto
Friday, June 5, 2026
spot_img
Homeਭਾਰਤਪਾਕਿਸਤਾਨ ਨੇ ਕੰਟਰੋਲ 'ਤੇ ਆਪਣੀ ਫੌਜੀ ਤਾਕਤ ਵਧਾਈ

ਪਾਕਿਸਤਾਨ ਨੇ ਕੰਟਰੋਲ ‘ਤੇ ਆਪਣੀ ਫੌਜੀ ਤਾਕਤ ਵਧਾਈ

ਭਾਰਤੀ ਫੌਜ ਮੁਖੀ ਨੇ ਕਿਹਾ – ਪ੍ਰੇਸ਼ਾਨ ਨਾ ਹੋਵੇ, ਅਸੀਂ ਵੀ ਪੂਰੀ ਤਰ੍ਹਾਂ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨੇੜੇ ਪਿਛਲੇ ਕੁਝ ਦਿਨਾਂ ਤੋਂ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਫੌਜ ਮੁਖੀ ਨੇ ਕਿਹਾ ਕਿ ਹਰ ਦੇਸ਼ ਕਿਸੇ ਵੀ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਕਦਮ ਉਠਾਉਂਦਾ ਹੈ। ਜੇਕਰ ਪਾਕਿਸਤਾਨ ਕੰਟਰੋਲ ਰੇਖਾ ‘ਤੇ ਵਾਧੂ ਫੌਜੀ ਜਵਾਨਾਂ ਦੀ ਤੈਨਾਤੀ ਕਰ ਰਿਹਾ ਹੈ ਤਾਂ ਇਸ ਵਿਚ ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਧਿਆਨ ਰਹੇ ਕਿ ਜਿਸ ਦਿਨ ਤੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਈ ਗਈ ਹੈ, ਉਸ ਦਿਨ ਤੋਂ ਪਾਕਿਸਤਾਨ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜੰਗ ਦੀਆਂ ਧਮਕੀਆਂ ਵੀ ਰਿਹਾ ਹੈ।

RELATED ARTICLES
POPULAR POSTS