ਨਵੀਂ ਦਿੱਲੀ/ਬਿਊਰੋ ਨਿਊਜ਼
ਕੁੜੀਆਂ ਦੇ ਟੀ-20 ਕ੍ਰਿਕਟ ਫਾਰਮੈਟ ਨੂੰ ਹੁਣ ਕਾਮਨਵੈਲਥ ਖੇਡਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਸਬੰਧੀ ਆਈ.ਸੀ.ਸੀ, ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਅਤੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਬਰਮਿੰਘਮ 2022 ਕਾਮਨਵੈਲਥ ਖੇਡਾਂ ਵਿੱਚ ਕੁੜੀਆਂ ਟੀ-20 ਕ੍ਰਿਕਟ ਦੇ ਮੈਚ ਖੇਡਣਗੀਆਂ। ਜ਼ਿਕਰਯੋਗ ਹੈ ਕਿ 2022 ਵਿਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਬਰਮਿੰਗਮ ਵਿਚ ਖੇਡੀਆਂ ਜਾਣਗੀਆਂ, ਜਿਸ ਵਿਚ ਕਰੀਬ 45000 ਅਥਲੀਟ ਭਾਗ ਲੈਣਗੇ। ਇਸਦੇ ਚੱਲਦਿਆਂ ਹੁਣ ਭਾਰਤ ਦੀਆਂ ਕੁੜੀਆਂ ਦੀ ਕ੍ਰਿਕਟ ਟੀਮ ਵੀ ਕਾਮਨਵੈਲਥ ਖੇਡਾਂ ਵਿਚ ਹਿੱਸਾ ਲਵੇਗੀ।

