9.4 C
Toronto
Friday, November 7, 2025
spot_img
Homeਭਾਰਤਲਾਲ ਬੱਤੀ ਕਲਚਰ ਖਤਮ ਕਰਨ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਲਾਲ ਬੱਤੀ ਕਲਚਰ ਖਤਮ ਕਰਨ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਇਕ ਮਈ ਤੋਂ ਕਿਸੇ ਵੀ ਅਫਸਰ ਜਾਂ ਮੰਤਰੀ ਦੀ ਗੱਡੀ ‘ਤੇ ਨਹੀਂ ਹੋਵੇਗੀ ਲਾਲ ਬੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਵੀਆਈਪੀ ਕਲਚਰ ਖਾਸਕਰ ਲਾਲ ਬੱਤੀ ਦੇ ਖਾਤਮੇ ਲਈ ਪੰਜਾਬ ਤੋਂ ਚੱਲੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਹੈ। ਕੇਂਦਰ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਤੇ ਅਫਸਰ ਆਪਣੀ ਗੱਡੀ ‘ਤੇ ਲਾਲ ਬੱਤੀ ਨਹੀਂ ਲਾ ਸਕੇਗਾ। ਇਕ ਮਈ ਤੋਂ ਹੁਣ ਸਿਰਫ ਪੰਜ ਵਿਅਕਤੀ ਹੀ ਲਾਲ ਬੱਤੀ ਦੀ ਵਰਤੋਂ ਕਰ ਸਕਣਗੇ। ਜਿਨ੍ਹਾਂ ਵਿਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਲੋਕ ਸਭਾ ਸਪੀਕਰ ਹੀ ਸ਼ਾਮਲ ਹੋਣਗੇ।
ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਤੇ ਅਫਸਰਾਂ ਦੀਆਂ ਗੱਡੀਆਂ ‘ਤੇ ਲਾਲ ਬੱਤੀ ਲਾਉਣ ਦੀ ਮਨਾਹੀ ਕੀਤੀ ਸੀ। ਇਸ ਮਗਰੋਂ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਲਾਲ ਬੱਤੀ ਕਲਚਰ ਬੰਦ ਕਰਨ ਦਾ ਐਲਾਨ ਕੀਤਾ । ਹੋਰ ਸੂਬਿਆਂ ਵਿੱਚ ਵੀ ਅਜਿਹੀ ਮੰਗ ਉੱਠ ਰਹੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਨੇ ਵੀ ਇਸ ਫੈਸਲੇ ਨੂੰ ਅਪਣਾ ਲਿਆ ਹੈ।
ਅੱਜ ਕੇਂਦਰੀ ਕੈਬਨਿਟ ਨੇ ਇਸ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਇਹ ਫੈਸਲਾ 1 ਮਈ ਤੋਂ ਲਾਗੂ ਕੀਤਾ ਜਾਏਗਾ। ਉਂਝ ਕੇਂਦਰ ਨੇ ਸੂਬਿਆਂ ਵਿੱਚ ਇਹ ਫੈਸਲਾ ਲਾਗੂ ਕਰਨਾ ਉੱਥੋਂ ਦੀਆਂ ਸਰਕਾਰਾਂ ‘ਤੇ ਹੀ ਛੱਡ ਦਿੱਤਾ ਹੈ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 1 ਮਈ ਤੋਂ ਪ੍ਰਧਾਨ ਮੰਤਰੀ ਸਮੇਤ ਸਾਰੇ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਾ ਦਿੱਤੀ ਜਾਏਗੀ। ਇਸ ਦੀ ਵਰਤੋਂ ਸਿਰਫ ਐਮਰਜੈਂਸੀ ਸੇਵਾਵਾਂ ਉੱਪਰ ਹੀ ਹੋ ਸਕੇਗੀ।

RELATED ARTICLES
POPULAR POSTS