Breaking News
Home / ਭਾਰਤ / ਮੋਦੀ ਅਤੇ ਗਹਿਲੋਤ ਨੇ ਇਕੋ ਮੰਚ ਤੋਂ ਸਾਧੇ ਇਕ-ਦੂਜੇ ’ਤੇ ਨਿਸ਼ਾਨੇ

ਮੋਦੀ ਅਤੇ ਗਹਿਲੋਤ ਨੇ ਇਕੋ ਮੰਚ ਤੋਂ ਸਾਧੇ ਇਕ-ਦੂਜੇ ’ਤੇ ਨਿਸ਼ਾਨੇ

ਮੁੱਖ ਮੰਤਰੀ ਅਸ਼ੋਕ ਗਹਿਲੋਤ ਬੋਲੇ : ਵਿਰੋਧੀ ਧਿਰ ਦਾ ਵੀ ਕੀਤਾ ਜਾਵੇ ਸਨਮਾਨ
ਜੈਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਇਕ ਦਿਨਾ ਦੌਰੇ ’ਤੇ ਰਾਜਸਥਾਨ ਪਹੁੰਚੇ। ਇਸੇ ਦੌਰਾਨ ਪ੍ਰਧਾਨ ਨਰਿੰਦਰ ਮੋਦੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕੋ ਮੰਚ ਤੋਂ ਇਕ-ਦੂਜੇ ’ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ। ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਦਾ ਸਨਮਾਨ ਕਰਨ ਦੀ ਗੱਲ ਆਖੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪਾਰਟੀ ਦੇ ਰਾਜ ’ਚ ਰੁਕੇ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਦੇਸ਼ ’ਚ ਵਧੀਆ ਕੰਮ ਹੰੁਦੇ ਹੋਏ ਦੇਖਣਾ ਨਹੀਂ ਚਾਹੁੰਦੇ ਅਤੇ ਉਨ੍ਹਾਂ ਨੂੰ ਸਿਰਫ਼ ਵਿਵਾਦ ਖੜ੍ਹਾ ਕਰਨਾ ਹੀ ਚੰਗਾ ਲਗਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਮੈਡੀਕਲ ਕਾਲਜ ਬਣਾ ਦਿੱਤੇ ਜਾਂਦੇ ਤਾਂ ਅੱਜ ਦੇਸ਼ ’ਚ ਡਾਕਟਰਾਂ ਦੀ ਕਮੀ ਨਾ ਹੁੰਦੀ। ਉਥੇ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਸਾਹਮਣੇ ਇਕ ਵਾਰ ਫਿਰ ਤੋਂ ਈਸਟਰਨ ਰਾਜਸਥਾਨ ਕੈਨਾਲ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਉਸ ਨੂੰ ਵਿਰੋਧੀ ਧਿਰ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਬਿਨਾ ਵਿਰੋਧੀ ਧਿਰ ਦੇ ਸੱਤਾਧਾਰੀ ਕੁੱਝ ਵੀ ਨਹੀਂ ਹੁੰਦੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨਾ ਦੌਰੇ ’ਤੇ ਰਾਜਸਥਾਨ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਸਭ ਤੋਂ ਪਹਿਲਾਂ ਨਾਥਦਵਾਰਾ ’ਚ ਭਗਵਾਨ ਸ੍ਰੀਨਾਥਜੀ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਰੇਲਵੇ ਲਾਈਨ ਸਮੇਤ ਪੰਜ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਰਾਜਸਥਾਨ ਨੂੰ ਨਵੀਆਂ ਉਚਾਈਆ ਵੱਲ ਲੈ ਕੇ ਜਾਣਗੇ। ਮੋਦੀ ਦੇ ਇਸ ਦੌਰੇ ਦੇ ਨਾਲ ਹੀ ਭਾਜਪਾ ਨੇ ਰਾਜਸਥਾਨ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।

Check Also

ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ

ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …