ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ ਦੇ ਪੁੱਤਰ ਨਿਰਵਾਣ ਸਿੰਘ ਵਿਆਹ ਬੰਧਨ ‘ਚ ਬੱਝ ਗਏ। ਉਨ੍ਹਾਂ ਦਾ ਵਿਆਹ ਸੀਨੀਅਰ ਕਾਂਗਰਸੀ ਲੀਡਰ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ। ਡਾ. ਕਰਨ ਸਿੰਘ ਜੰਮੂ ਕਸ਼ਮੀਰ ਰਾਜ ਘਰਾਣੇ ਨਾਲ ਸਬੰਧ ਰੱਖਦੇ ਹਨ। ਸ਼ਨੀਵਾਰ ਨੂੰ ਇਹ ਵਿਆਹ ਦਿੱਲੀ ਦੇ ਲੁਟੀਅਨ ਜੋਨ ਸਥਿਤ ਸਰਕਾਰੀ ਬੰਗਲੇ ‘ਤੇ ਸੰਪੰਨ ਹੋਇਆ ਵਿਆਹ ਦੀ ਰਸਮ ਪਹਿਲਾਂ ਸਿੱਖ ਰੀਤੀ ਰਿਵਾਜ਼ ਅਨੁਸਾਰ ਆਨੰਦ ਕਾਰਜ ਦੁਆਰਾ ਕੀਤੀ ਗਈ। ਇਸ ਤੋਂ ਬਾਅਦ ਹਿੰਦੂ ਰਸਮ-ਰਿਵਾਜ਼ ਦੇ ਤਹਿਤ ਫੇਰੇ ਲਏ ਗਏ। ਇਸ ਮੌਕੇ ‘ਤੇ ਮੌਜੂਦ ਦੋਵੇਂ ਪਰਿਵਾਰਾਂ ਦੇ ਲੋਕਾਂ ਨੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਮ੍ਰਿਗਾਂਕਾ ਦੇ ਪਿਤਾ ਵਿਕਰਮਦੱਤ ਜੰਮੂ-ਕਸ਼ਮੀਰ ਦੇ ਵਿਧਾਇਕ ਹਨ ਅਤੇ ਮਾਂ ਚਿਤਰਗੰਧਾ ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧੀਆ ਦੀ ਬੇਟੀ ਹੈ। ਇਸ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਵੀਰਭੱਦਰ ਸਿੰਘ, ਜੈਸਲਮੇਰ ਅਤੇ ਕਪੂਰਥਲਾ ਦੇ ਸਾਹੀ ਪਰਿਵਰ ਵੀ ਮੌਜੂਦ ਸਨ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …