ਨੇਤਰਹੀਣ ਸਨ, ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਇਨਕਾਰ, ਮੁਹਿੰਮ ਚਲਾ ਕੇ ਆਪਣੇ ਜਿਹੀਆਂ 800 ਬੱਚੀਆਂ ਨੂੰ ਕੀਤਾ ਸਿੱਖਿਅਤ
ਬਿਲਾਸਪੁਰ : ਇਨ੍ਹਾਂ ਨੂੰ ਸਕੂਲ ‘ਚ ਦਾਖਲਾ ਨਹੀਂ ਮਿਲ ਰਿਹਾ ਸੀ। ਕਾਰਨ, ਦੇਖ ਨਹੀਂ ਸਕਦੇ ਸਨ। ਅੱਠ ਸਾਲ ਦੇ ਸਨ ਤਾਂ ਇਕ ਦਿਨ ਗੁੱਲੀ ਡੰਡਾ ਖੇਡਦੇ ਸਮੇਂ ਗੁੱਲੀ ਅੱਖ ‘ਤੇ ਲੱਗੀ। ਦਾਦੀ ਤੁਰੰਤ ਇਲਾਜ ਦੇ ਲਈ ਹਕੀਮ ਦੇ ਕੋਲ ਗਈ। ਉਸ ਨੇ ਪਤਾ ਨਹੀਂ ਕਿਸ ਤਰ੍ਹਾਂ ਲੇਪ ਲਗਾ ਦਿੱਤਾ ਕਿ ਅੱਖਾਂ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ। ਇਥੋਂ ਹੀ ਸ਼ੁਰੂ ਹੋਇਆ ਇਨ੍ਹਾਂ ਦਾ ਸੰਘਰਸ਼, ਕੋਈ ਸਕੂਲ ਦਾਖਲਾ ਨਹੀਂ ਦੇ ਰਿਹਾ ਸੀ। ਇਹ ਗੱਲ ਚੁਭੀ ਤਾਂ ਜੀਵਨਭਰ ਯਾਦ ਰਹੀ। ਵੱਡੇ ਹੋਏ ਤਾਂ ਨੇਤਰਹੀਣਾਂ ਦੇ ਅਧਿਕਾਰਾਂ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ। 800 ਨੇਤਰਹੀਣ ਵਿਦਿਆਰਥੀਆਂ ਦਾ ਹੁਣ ਤੱਕ ਸਕੂਲ ‘ਚ ਦਾਖਲਾ ਕਰਾ ਚੁੱਕੇ ਹਨ। ਇਹ ਕਹਾਣੀ ਹੈ ਛੱਤੀਸਗੜ੍ਹ ਦੇ ਜੀਆਰ ਪਟੇਲ ਦੀ। ਇਨ੍ਹਾਂ ਨੂੰ ਹੁਣੇ ਹੀ ਨੇਤਰਹੀਣਾਂ ਨੂੰ ਸਿੱਖਿਆ ਨਾਲ ਜੋੜਨ ਦੇ ਲਈ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਸਨਮਾਨਤ ਕੀਤਾ ਹੈ। ਰਾਸ਼ਟਰੀ ਨੇਤਰਹੀਣ ਸੰਘ ਦੇ ਅਨੁਸਾਰ 71 ਸਾਲਾ ਪਟੇਲ ਨੇ ਪਿਛਲੇ 32 ਸਾਲਾਂ ‘ਚ 800 ਤੋਂ ਜ਼ਿਆਦਾ ਨੇਤਰਹੀਣ ਬੱਚੀਆਂ ਨੂੰ ਪਹਿਲਾਂ ਲੱਭਿਆ ਫਿਰ ਉਨ੍ਹਾਂ ਦਾ ਸਕੂਲ ‘ਚ ਦਾਖਲਾ ਕਰਵਾਇਆ। ਇਹ ਉਹ ਬੱਚੀਆਂ ਹਨ ਜੋ ਨੇਤਰਹੀਣ ਹੋਣ ਦੇ ਕਾਰਨ ਸਕੂਲ ਜਾਣ ਤੋਂ ਕਤਰਾਉਂਦੀਆਂ ਸਨ ਜਾਂ ਪਰਿਵਾਰ ਉਨ੍ਹਾਂ ਨੂੰ ਪੜ੍ਹਾਉਣਾ ਨਹੀਂ ਚਾਹੁੰਦਾ ਸੀ। ਗੱਲਬਾਤ ਕਰਦੇ ਹੋਏ ਪਟੇਲ ਨੇ ਦੱਸਿਆ ਕਿ ਮੈਨੂੰ ਬਚਪਨ ‘ਚ ਹਾਦਸੇ ਤੋਂ ਬਾਅਦ ਨੇਤਰਹੀਣ ਸਕੂਲ ‘ਚ ਪਹਿਲੀ ਕਲਾਸ ‘ਚ ਦਾਖਲਾ ਲੈਣਾ ਪਿਆ, ਜਦਕਿ ਉਸ ਸਮੇਂ ਮੈਂ ਚੌਥੀ ਕਲਾਸ ‘ਚ ਪੜ੍ਹ ਰਿਹਾ ਸੀ। ਨੌਵੀਂ ‘ਚ ਐਡਮਿਸ਼ਨ ਲੈਣ ਦਾ ਸਮਾਂ ਆਇਆ ਤਾਂ ਫਿਰ ਸਕੂਲ ਨੇ ਮਨ੍ਹਾਂ ਕਰ ਦਿੱਤਾ, ਪ੍ਰੰਤੂ ਕਿਸੇ ਤਰ੍ਹਾਂ ਸਕੂਲ ਵਾਲਿਆਂ ਨੂੰ ਰਾਜੀ ਕਰ ਲਿਆ। ਕਾਲਜ ‘ਚ ਵੀ ਸਿੱਖਿਆ ਮੰਤਰੀ ਦੇ ਦਖਲ ਤੋਂ ਬਾਅਦ ਹੀ ਦਾਖਲਾ ਮਿਲਿਆ। ਸਕੂਲ ‘ਚ ਪੜ੍ਹਦੇ ਤਾਂ ਲੋਕ ਮਜ਼ਾਕ ਉਡਾਉਂਦੇ ਪ੍ਰੰਤੂ ਮੈਂ ਘਬਰਾਇਆ ਨਹੀਂ। ਛਮਾਹੀ ਅਤੇ ਫਿਰ ਸਲਾਨਾ ਪ੍ਰੀਖਿਆਵਾਂ ‘ਚ ਜਦੋਂ ਮੈਂ ਕਲਾਸ ‘ਚ ਟਾਪ ਕੀਤਾ ਤਾਂ ਲੋਕਾਂ ਦਾ ਰਵੱਈਆ ਮੇਰੇ ਪ੍ਰਤੀ ਬਦਲ ਗਿਆ। ਉਨ੍ਹਾਂ ਦੱਸਿਆ, ਸਕੂਲ ‘ਚ ਜੋ ਵੀ ਪੜ੍ਹਾਇਆ ਜਾਂਦਾ, ਉਸ ਨੂੰ ਸੁਣ ਕੇ ਯਾਦ ਕਰਨ ਦੀ ਕੋਸ਼ਿਸ਼ ਕਰਦਾ ਸੀ। ਹਰ ਐਤਵਾਰ ਨੂੰ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਪੜ੍ਹਦਾ, ਫਿਰ ਬਰੇਲ ਲਿੱਪੀ ‘ਚ ਲਿਖ ਕੇ ਪ੍ਰੈਕਟਿਸ ਕਰਦਾ। ਮੇਰੇ ਸਕੂਲ ਟੀਚਰ ਰਹੇ ਦੇਵਦਾਨ ਦੇਵ ਦੇ ਕਹਿਣ ‘ਤੇ ਨੇਤਰਹੀਣਾਂ ਦੇ ਲਈ ਇੰਟਰਨੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਦਾ ਫਾਰਮ ਭਰਿਆ। ਅਮਰੀਕਾ ਦੇ ਬੋਸਟਨ ਕਾਲਜ ਆਫ਼ ਸਟੂਡੈਂਟ ‘ਚ ਨੇਤਰਹੀਣਾਂ ਦੇ ਪੁਨਰਵਾਸ ‘ਤੇ ਟ੍ਰੇਨਿੰਗ ਲਈ। ਇਥੇ ਦੁਨੀਆ ਭਰ ਤੋਂ 55 ਲੋਕ ਆਏ ਹੋਏ ਸਨ। ਮੈਂ ਆਪਣੇ ਦੇਸ਼ ਤੋਂ ਇਕੱਲਾ ਸੀ। ਵਾਪਸ ਆਇਆ ਤਾਂ ਅੰਧ ਮੂਕ ਬਧਿਰ ਸਕੂਲ ‘ਚ ਸੁਪਰਡੈਂਟ ਅਤੇ ਛੱਤੀਸਗੜ੍ਹ ਦਾ ਪਹਿਲਾ ਬਰੇਲ ਪ੍ਰੈਸ ‘ਚ ਡਿਪਟੀ ਡਾਇਰੈਕਟਰ ਬਣਿਆ। ਛੱਤੀਸਗੜ੍ਹ ‘ਚ ਨੇਤਰਹੀਣ ਲੜਕੀਆਂ ਦਾ ਇਕ ਵੀ ਸਕੂਲ ਨਹੀਂ ਸੀ।
Home / ਭਾਰਤ / ਜੀ ਆਰ ਪਟੇਲ ਦੀ ਅੱਖਾਂ ਦੀ ਰੋਸ਼ਨੀ ਹਕੀਮ ਦੀ ਲਾਪਰਵਾਹੀ ਨਾਲ ਚਲੀ ਗਈ ਸੀ, ਵਿਦੇਸ਼ ਤੋਂ ਲੈ ਚੁੱਕੇ ਹਨ ਵਿਸ਼ੇਸ਼ ਟ੍ਰੇਨਿੰਗ
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …