18.9 C
Toronto
Monday, August 31, 2026
spot_img
Homeਭਾਰਤਕੋਰੋਨਾ ਨਾਲ ਟਾਕਰੇ ਲਈ ਤਿੰਨੇ ਫੌਜਾਂ ਤਿਆਰ

ਕੋਰੋਨਾ ਨਾਲ ਟਾਕਰੇ ਲਈ ਤਿੰਨੇ ਫੌਜਾਂ ਤਿਆਰ

ਕੋਰੋਨਾ ਨਾਲ ਟਾਕਰੇ ਲਈ ਤਿੰਨੇ ਫੌਜਾਂ ਤਿਆਰਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਅੰਕੜਾ ਹੁਣ ਦੋ ਹਜ਼ਾਰ ਨੂੰ ਪਾਰ ਕਰ ਗਿਆ ਹੈ। ਤਿੰਨਾਂ ਸੈਨਾਵਾਂ ਨੇ ਇਸ ਨਾਲ ਨਜਿੱਠਣ ਲਈ ਪੱਕੀ ਤਿਆਰੀ ਕਰ ਲਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਬੰਧੀ ਮੀਟਿੰਗ ਕੀਤੀ।
ਇਸ ਵਿੱਚ ਮੌਜੂਦ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ ਦੇ ਹਸਪਤਾਲਾਂ ਵਿੱਚ 9 ਹਜ਼ਾਰ ਤੋਂ ਜ਼ਿਆਦਾ ਬੈੱਡ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਜੈਸਲਮੇਰ, ਜੋਧਪੁਰ, ਚੇਨਈ, ਮਨੇਸਰ, ਹਿੰਡਨ ਤੇ ਮੁੰਬਈ ਵਿੱਚ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਇਸ ਦੀ ਮਿਆਦ 7 ਅਪ੍ਰੈਲ ਨੂੰ ਖਤਮ ਹੋ ਜਾਵੇਗੀ। ਮਾਰਚ 2018 ਤੱਕ, ਸੈਨਾ ਦੇ ਦੇਸ਼ ਭਰ ਵਿੱਚ 133 ਹਸਪਤਾਲ ਸਨ। ਇਨ੍ਹਾਂ ਵਿੱਚੋਂ 112 ਫੌਜ ਦੇ, 12 ਹਵਾਈ ਸੈਨਾ ਤੇ 9 ਜਲ ਸੈਨਾ ਹਨ। ਉਨ੍ਹਾਂ ਦੱਸਿਆ ਕਿ ਸਾਢੇ ਅੱਠ ਹਜ਼ਾਰ ਤੋਂ ਵੱਧ ਡਾਕਟਰ ਤੇ ਮੈਡੀਕਲ ਸਟਾਫ ਵੀ ਇਸ ਜੰਗ ਲਈ ਤਿਆਰ ਹੈ। ਫੌਜ ਦੇ ਹਸਪਤਾਲਾਂ ਵਿੱਚ 9 ਹਜ਼ਾਰ ਤੋਂ ਵੱਧ ਬੈੱਡ ਉਪਲਬਧ ਹਨ। ਪਿਛਲੇ 5 ਦਿਨਾਂ ਵਿੱਚ, ਏਅਰ ਫੋਰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 25 ਟਨ ਤੋਂ ਵੱਧ ਮੈਡੀਕਲ ਉਪਕਰਣ ਸਪਲਾਈ ਕੀਤੇ ਹਨ। ਜਲ ਸੈਨਾ ਦੇ ਜਹਾਜ਼ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਟੈਂਡ ਬਾਏ ਤੇ ਹਨ। ਲੋੜ ਪੈਣ ‘ਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਕੰਮ ਕੀਤਾ ਜਾਵੇਗਾ।

RELATED ARTICLES
POPULAR POSTS