9.8 C
Toronto
Wednesday, April 29, 2026
spot_img
Homeਭਾਰਤਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦਾ ਪਤੀ ਜੇਲ੍ਹ...

ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦਾ ਪਤੀ ਜੇਲ੍ਹ ਤੋਂ ਰਿਹਾਅ

ਬੈਂਕ ਘੁਟਾਲਾ ਮਾਮਲੇ ‘ਚ ਲੰਘੀ 23 ਦਸੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਛੜ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਗਲੇ ਲਗਾਇਆ। ਚੰਦਾ ਕੋਛੜ ਅਤੇ ਦੀਪਕ ਕੋਛੜ ਨੂੰ ਲੰਘੇ ਕੱਲ੍ਹ ਬੰਬੇ ਹਾਈ ਕੋਰਟ ਨੇ ਬੈਂਕ ਘੁਟਾਲਾ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਸੀ। ਕੋਰਟ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਦੋਵਾਂ ਦੀ ਗ੍ਰਿਫ਼ਤਾਰੀ ਕਾਨੂੰਨ ਅਨੁਸਾਰ ਨਹੀਂ ਕੀਤੀ ਗਈ ਸੀ ਅਤੇ ਗ੍ਰਿਫ਼ਤਾਰੀ ਸਮੇਂ ਧਾਰਾ 41 ਏ ਦੀ ਪਾਲਣਾ ਵੀ ਨਹੀਂ ਕੀਤੀ ਗਈ, ਇਸ ਲਈ ਇਹ ਦੋਵੇਂ ਰਿਹਾਅ ਹੋਣ ਦੇ ਹੱਕਦਾਰ ਹਨ। ਬੈਂਚ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਪਟੀਸ਼ਨਰਾਂ ਨੂੰ ਪਟੀਸ਼ਨਾਂ ਦੀ ਸੁਣਵਾਈ ਅਤੇ ਅੰਤਿਮ ਨਿਪਟਾਰੇ ਤੱਕ ਜ਼ਮਾਨਤ ‘ਤੇ ਰਹਿਣ ਦਾ ਅਧਿਕਾਰ ਹੈ। ਬੰਬੇ ਹਾਈ ਕੋਰਟ ਵੱਲੋਂ ਅਗਲੀ ਸੁਣਵਾਈ ਲਈ 6 ਫਰਵਰੀ ਤਹਿਤ ਕੀਤੀ ਗਈ। ਇਸ ਤੋਂ ਪਹਿਲਾਂ ਕੋਛੜ ਜੋੜੇ ਨੇ ਆਪਣੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਬੰਬੇ ਹਾਈ ਕੋਰਟ ਦਾ ਦਰਵਜ਼ਾ ਖੜਕਾਇਆ ਸੀ। ਧਿਆਨ ਰਹੇ ਕਿ ਲੰਘੀ 23 ਦਸੰਬਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦ ਕੋਛੜ ਅਤੇ ਉਨ੍ਹਾਂ ਪਤੀ ਦੀਪਕ ਕੋਛੜ ਨੂੰ ਵੀਡੀਓਕੋਨ ਕੰਪਨੀ ਨੂੰ ਦਿੱਤੇ ਗਏ ਕਰਜ਼ ਵਿਚ ਕੀਤੇ ਗਏ ਫਰਾਡ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।

 

RELATED ARTICLES
POPULAR POSTS