Breaking News
Home / ਭਾਰਤ / ਲੰਘੇ ਵਰ੍ਹੇ ਸਭ ਤੋਂ ਵੱਧ ਪ੍ਰਦੂਸ਼ਿਤ ਰਹੀ ਕੌਮੀ ਰਾਜਧਾਨੀ

ਲੰਘੇ ਵਰ੍ਹੇ ਸਭ ਤੋਂ ਵੱਧ ਪ੍ਰਦੂਸ਼ਿਤ ਰਹੀ ਕੌਮੀ ਰਾਜਧਾਨੀ

ਫਰੀਦਾਬਾਦ ਦੂਜੇ ਅਤੇ ਗਾਜ਼ੀਆਬਾਦ ਤੀਜੇ ਸਥਾਨ ‘ਤੇ; ਸ੍ਰੀਨਗਰ ਸਭ ਤੋਂ ਸਾਫ਼ ਸ਼ਹਿਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ 2022 ਵਿੱਚ ਦਿੱਲੀ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸ ਦੌਰਾਨ ਸ਼ਹਿਰ ਵਿੱਚ ਪੀਮੈੱਅ 2.5 ਪਦੂਸ਼ਕਾਂ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ ਦੋ ਗੁਣਾ ਤੋਂ ਵੱਧ ਰਹੀ ਜਦਕਿ ਪੀਐੱਮ 10 ਪ੍ਰਦੂਸ਼ਕਾਂ ਦੇ ਪੱਧਰ ਵਿੱਚ ਸ਼ਹਿਰ ਤੀਜੇ ਸਥਾਨ ‘ਤੇ ਰਿਹਾ। ਰਿਪੋਰਟ ਮੁਤਾਬਕ ਪੀਐੱਮ 2.5 ਪ੍ਰਦੂਸ਼ਕਾਂ ਦੇ ਮਾਮਲੇ ‘ਚ 26.33 ਐੱਮਪੀਸੀਐੱਮ ਨਾਲ ਸ੍ਰੀਨਗਰ ਸਭ ਤੋਂ ਸਾਫ਼ ਸ਼ਹਿਰ ਰਿਹਾ ਹੈ।
ਸੀਪੀਸੀਬੀ ਦੇ ਅੰਕੜਿਆਂ ਮੁਤਾਬਕ ਮੁਤਾਬਕ ਹਰਿਆਣਾ ਦਾ ਫਰੀਦਾਬਾਦ (95.64 ਐੱਮਪੀਸੀਐੱਮ ਨਾਲ) ਦੂਜੇ ਅਤੇ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ (91.25 ਐੱਮਪੀਸੀਐੱਮ) ਨਾਲ ਤੀਜੇ ਸਥਾਨ ‘ਤੇ ਰਿਹਾ ਹੈ। ਜਦਕਿ ਪੀਐੱਮ 10 ਪ੍ਰਦੂਸ਼ਕ ਦੇ ਲਿਹਾਜ਼ ਤੋਂ ਗਾਜ਼ੀਆਬਾਦ ਪਹਿਲੇ, ਫਰੀਦਾਬਾਦ ਦੂਜੇ ਤੇ ਦਿੱਲੀ ਸਥਾਨ ‘ਤੇ ਰਹੇ। ਅੰਕੜਿਆਂ ਮੁਤਾਬਕ ਪੀਐੱਮ 2.5 ਪ੍ਰਦੂਸ਼ਕਾਂ ਦੇ ਪੱਧਰ ਦੇ ਲਿਹਾਜ਼ ਤੋਂ ਚਾਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ-ਐੱਨਸੀਆਰ ਵਿੱਚ ਜਦਕਿ 9 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸਿੰਧੂ-ਗੰਗਾ ਦੇ ਮੈਦਾਨੀ ਖੇਤਰ ਵਿੱਚ ਆਉਂਦੇ ਹਨ। ਨੈਸ਼ਨਲ ਕਲੀਨ ਪ੍ਰੋਗਰਾਮ ਟਰੈਕਰ ਦੀ ਰਿਪੋਰਟ ਮੁਤਾਬਕ ਦਿੱਲੀ ਵਿੱਚ ਪੀਐੱਮ 2.5 ਦਾ ਪ੍ਰਦੂਸ਼ਣ ਪਿਛਲੇ ਪੰਜ ਸਾਲਾਂ ਵਿੱਚ ਲਗਪਗ 7 ਫ਼ੀਸਦੀ ਘਟਿਆ ਹੈ ਅਤੇ 2019 ਦੇ 108 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ (ਐੱਮਪੀਸੀਐੱਮ) ਤੋਂ ਘਟ ਕੇ ਇਹ 2022 ਵਿੱਚ 99.71 ਐੱਮਪੀਸੀਐੱਮ ਰਹਿ ਗਿਆ ਹੈ। ਹਾਲਾਂਕਿ ਇਹ ਕਮੀ ਲੋੜੀਂਦੇ ਪੱਧਰ ਤੋਂ ਕਾਫੀ ਘੱਟ ਹੈ।
ਪੀਐੱਮ 2.5 ਪ੍ਰਦੂਸ਼ਕ ਵੱਧ ਖਤਰਨਾਕ ਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਆਕਾਰ 2.5 ਮਾਈਕ੍ਰੋਨ ਤੋਂ ਵੀ ਛੋਟਾ ਹੁੰਦਾ ਹੈ ਅਤੇ ਇਹ ਫੇਫੜਿਆਂ ਅਤੇ ਖੂਨਨਾੜੀਆਂ ਸਰੀਰ ਅੰਦਰ ਜਾ ਸਕਦੇ ਹਨ। ਕੇਂਦਰ ਸਰਕਾਰ ਨੇ 10 ਜਨਵਰੀ 2019 ਨੂੰ ‘ਕੌਮੀ ਸਾਫ਼ ਹਵਾ ਪ੍ਰੋਗਰਾਮ’ ਸ਼ੁਰੂ ਕੀਤਾ ਸੀ। ਕੇਂਦਰ ਸਰਕਾਰ ਦੇ ਕੌਮੀ ਸਾਫ਼ ਹਵਾ ਪ੍ਰੋਗਰਾਮ ਦਾ ਟੀਚਾ 2107 ਨੂੰ ਆਧਾਰ ਮੰਨਦੇ ਹੋਏ 2024 ਤੱਕ ਪੀਐੱਮ 2.5 ਅਤੇ ਪੀਐੱਮ 10 ਪ੍ਰਦੂਸ਼ਕਾਂ ਦੀ ਮਾਤਰਾ ਨੂੰ 20 ਤੋਂ 30 ਫ਼ੀਸਦੀ ਤੱਕ ਘਟਾਉਣਾ ਹੈ। ਹਾਲਾਂਕਿ ਸਰਕਾਰ ਨੇ ਸਤੰਬਰ 2022 ਵਿੱਚ ਹਵਾ ਗੁਣਵੱਤਾ ਨੂੰ ਲੈ ਕੇ ਨਵਾਂ ਟੀਚਾ ਤੈਅ ਕੀਤਾ ਜਿਸ ਮੁਤਾਬਕ 2026 ਤੱਕ ਪ੍ਰਦੂਸ਼ਕਾਂ ਨੂੰ 40 ਫ਼ੀਸਦੀ ਤੱਕ ਘਟਾਇਆ ਜਾਣਾ ਹੈ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …