ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੀ ਨਿਜਾਮੂਦੀਨ ਦੀ ਮਰਕਜ ਬਿਲਡਿੰਗ ‘ਚੋਂ ਹੁਣ ਤੱਕ 2000 ਤੋਂ ਜ਼ਿਆਦਾ ਤਬਲੀਗੀ ਜਮਾਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਪੂਰੀ ਬਿਲਡਿੰਗ ਨੂੰ ਸੈਨੇਟਾਈਜ਼ ਕੀਤਾ ਗਿਆ। ਇਨ੍ਹਾਂ ਵਿਚੋਂ ਜਿਹੜੇ ਲੋਕ ਆਪੋ-ਆਪਣੇ ਗ੍ਰਹਿ ਸੂਬਿਆਂ ‘ਚ ਗਏ ਹਨ, ਉਥੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ 180 ਕਰੋਨਾ ਪਾਜੀਟਿਵ ਮਿਲ ਚੁੱਕੇ ਹਨ। ਇਨ੍ਹਾਂ ਵਿਚੋਂ 77 ਤਾਮਿਲਨਾਡੂ ‘ਚ, 43 ਆਂਧਰਾ ਪ੍ਰਦੇਸ਼ ‘ਚ, 24 ਦਿੱਲੀ ‘ਚ, 21 ਤੇਲੰਗਾਨਾ ‘ਚ, 9 ਅੰਡੇਮਾਨ ਨਿਕੋਬਾਰ, ਅਸਾਮ ਅਤੇ ਕਸ਼ਮੀਰ ‘ਚ ਪਹੁੰਚੇ 5 ਵਿਅਕਤੀ ਕਰੋਨਾ ਤੋਂ ਪੀੜਤ ਹਨ, ਖਦਸ਼ਾ ਹੈ ਕਿ ਇਹ ਮਾਮਲੇ ਹੋਰ ਵੀ ਵਧ ਸਕਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ-ਸ਼ਿਵਸੈਨਾ ਵਿਚਾਲੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਫਸਿਆ ਪੇਚ
ਭਾਜਪਾ ਨੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦਾ ਨਾਮ ਕੀਤਾ ਤੈਅ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ …