Breaking News
Home / ਭਾਰਤ / ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ‘ਚ ਹੋਇਆ ਵਿਚਾਰ ਵਟਾਂਦਰਾ

ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ‘ਚ ਹੋਇਆ ਵਿਚਾਰ ਵਟਾਂਦਰਾ

ਯੂਕਰੇਨ-ਰੂਸ ਸੰਘਰਸ਼ ‘ਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ: ਜੈਸ਼ੰਕਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ਵਿਚ ਵੀ ਵਿਚਾਰ ਵਟਾਂਦਰਾ ਹੋਇਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ, ਰੂਸ-ਯੂਕਰੇਨ ਯੁੱਧ ਦੇ ਖਿਲਾਫ ਹੈ ਕਿਉਂਕਿ ਖ਼ੂਨ-ਖ਼ਰਾਬੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਕੋਈ ਰਾਹ ਚੁਣਿਆ ਹੈ ਤਾਂ ਉਹ ਸ਼ਾਂਤੀ ਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਹਿੰਸਾ ਦਾ ਫੌਰੀ ਖਾਤਮਾ ਹੋਵੇ। ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ‘ਚ ਚਰਚਾ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ, ਯੂਕਰੇਨ ਅਤੇ ਰੂਸ ਵਿਚਕਾਰ ਵਾਰਤਾ ਦੇ ਪੱਖ ‘ਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜੇਕਰ ਭਾਰਤ ਕੋਈ ਸਹਿਯੋਗ ਕਰ ਸਕਦਾ ਹੈ ਤਾਂ ਉਹ ਇਸ ‘ਚ ਯੋਗਦਾਨ ਪਾ ਕੇ ਖੁਸ਼ ਹੋਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਦੇ ਹਾਲਾਤ ਦੇ ਮੱਦੇਨਜ਼ਰ ਭਾਰਤ ਦੇ ਰੁਖ ਨੂੰ ਸਿਆਸੀ ਰੰਗਤ ਦੇਣਾ ਠੀਕ ਨਹੀਂ ਹੈ। ਯੂਕਰੇਨੀ ਸ਼ਹਿਰ ਬੂਚਾ ‘ਚ ਆਮ ਲੋਕਾਂ ਨੂੰ ਤਸ਼ੱਦਦ ਦੇ ਕੇ ਮਾਰਨ ਦੀਆਂ ਵਾਪਰੀਆਂ ਘਟਨਾਵਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਉਹ ਇਨ੍ਹਾਂ ਹੱਤਿਆਵਾਂ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਇਹ ਗੰਭੀਰ ਮਾਮਲਾ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Check Also

ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਚੁੱਕੀ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਢਾ ਵੀ ਰਹੇ ਮੌਜੂਦ ਪੰਚਕੂਲਾ/ਬਿਊਰੋ ਨਿਊਜ਼ : …