Breaking News
Home / ਜੀ.ਟੀ.ਏ. ਨਿਊਜ਼ / ਦੂਜੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫੌਜੀ ਤੇ ਉਸ ਦੀ ਪਤਨੀ ਦੀ ਕਰੋਨਾ ਨਾਲ ਮੌਤ

ਦੂਜੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫੌਜੀ ਤੇ ਉਸ ਦੀ ਪਤਨੀ ਦੀ ਕਰੋਨਾ ਨਾਲ ਮੌਤ

ਟੋਰਾਂਟੋ/ਬਿਊਰੋ ਨਿਊਜ਼ : ਸੰਨ 1944-45 ਵਿਚ ਦੂਸਰੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫ਼ੌਜ ਦੇ ਅਧਿਕਾਰੀ ਰਹੇ 94 ਸਾਲਾ ਹੇਵਾਰਡ ਰੌਬਿਨਸਨ ਤੇ ਉਸ ਦੀ 91 ਸਾਲਾ ਪਤਨੀ ਜੁਨੀਤਾ ਰੌਬਿਨਸਨ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਤਫਾਕ ਦੀ ਗੱਲ ਇਹ ਹੈ ਕਿ ਆਪਣੇ ਵਿਆਹ ਤੋਂ ਬਾਅਦ 69 ਸਾਲ ਤੋਂ ਇਕੱਠੇ ਰਹਿ ਰਹੇ ਇਸ ਬਜ਼ੁਰਗ ਜੌੜੇ ਦੀ ਮੌਤ ਇਕੋ ਦਿਨ 5 ਘੰਟੇ ਦੇ ਵਕਫ਼ੇ ਨਾਲ ਹੋਈ ਹੈ। ਇਹ ਦੋਵੇਂ ਵੈਨਕੂਵਰ ਦੇ ਐਮਿਕਾ ਐਜਮਾਟ ਵਿਲੇਜ ਦੇ ਆਸਰਾ ਘਰ ਵਿਚ ਰਹਿ ਰਹੇ ਸਨ। ਹੇਵਾਰਡ ਰੌਬਿਨਸਨ ਨੇ ਦੂਸਰੀ ਵਿਸ਼ਵ ਜੰਗ ਵਿਚ ਕੈਨੇਡੀਅਨ ਫ਼ੌਜ ਵਿਚ ਸ਼ਾਮਿਲ ਹੋ ਕੇ ਨੀਦਰਲੈਂਡ ਤੇ ਫਰਾਂਸ ਵਿਚ ਫ਼ੌਜੀ ਵਜੋਂ ਡਿਊਟੀ ਕੀਤੀ ਸੀ ਜਦਕਿ ਜੁਨੀਤਾ ਘਰੇਲੂ ਔਰਤ ਸੀ। ਸੰਨ 1951 ਵਿਚ ਦੋਵਾਂ ਦਾ ਵਿਆਹ ਹੋਇਆ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …