-16 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ...

ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ ਦੀ ਜਗਮੀਤ ਲਗਾਤਾਰ ਕਰ ਰਹੇ ਸਨ ਮੰਗ

ਜਗਮੀਤ ਸਿੰਘ ਨੇ ਕੈਨੇਡਾ ਦੇ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਕੀਤੀ ਹਾਸਲ
ਓਟਵਾ/ਬਿਊਰੋ ਨਿਊਜ਼
ਜਿਸ ਤਰ੍ਹਾਂ ਕਿ ਬਹੁਤ ਵਪਾਰਾਂ ਨੂੰ ਦੁਬਾਰਾ ਤੋਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਉਤੇ ਦਬਾ ਪਾ ਕੇ ਕੈਨੇਡਾ ਦੇ ਹਰ ਕਰਮਚਾਰੀ ਲਈ ਦੋ ਹਫ਼ਤਿਆਂ ਦੀ ਪੇਡ ਸਿੱਕ ਲੀਵ ਹਾਸਲ ਕੀਤੀ।
ਜਗਮੀਤ ਸਿੰਘ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਮਿਲਣੀ ਚਾਹੀਦੀ ਹੈ। ਕਰਮਚਾਰੀਆਂ ਨੂ ੰਹੌਸਲਾ ਹੋਵੇ ਕਿ ਜੇ ਉਹ ਬਿਮਾਰ ਹੋ ਜਾਂਦੇ ਹਨ। ਉਨ੍ਹਾਂ ਕੋਲ ਘਰ ਰਹਿਣ ਦੀ ਸੰਭਾਵਨਾ ਹੈ। ਕਿਸੇ ਨੂੰ ਵੀ ਬਿਮਾਰ ਹੋ ਕੇ ਕੰਮ ਕਰਨ ਵਿਚ ਜਾ ਖਰਚੇ ਪਾਣੀ ਨੂੰ ਨਾ ਭਰਣ ਵਿਚ ਫੈਸਲਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਕਰਮਚਾਰੀ ਆਪਣੇ ਕੰਮਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਸਾਨੂੰ ਯਕੀਨੀ ਬਣਾਉਣੀ ਪਵੇਗੀ ਕਿ ਉਹਸੁਰੱਖਿਅਤ ਤੌਰ ਤੇ ਕੰਮ ਤੇ ਵਾਪਸ ਜਾਣ।
ਪਿਛਲੇ ਕੁਝ ਹਫਤਿਆਂ ਤੋਂ ਜਗਮੀਤ ਸਿੰਘ ਅਤੇ ਨਿਊ ਡੈਮੋਕ੍ਰੈਟ ਐਮਪੀ ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ ਦੀ ਮੰਗ ਕਰਦੇ ਆ ਰਹੇ ਹਨ, ਤਾਂ ਕਿ ਕਰਮਚਾਰੀ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਣ ਅਤੇ ਬਿਮਾਰੀ ਤੇ ਵਾਇਰਸ ਦੇ ਪਰਸਾਰ ਨੂੰ ਰੋਕ ਸਕਣ। ਜਗਮੀਤ ਸਿੰਘ ਨੇ ਲੋਕ ਸਭਾ ਨੂੰ ਦੁਬਾਰਾ ਖੋਲਣ ਦੀ ਹਾਮੀ ਨੂੰ ਕੈਨੇਡਾ ਦੇ ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਦੇਣ ਦੀ ਸ਼ਰਤ ਉਤੇ ਰਖੀ ਸੀ। ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਸਪੱਸ਼ਟ ਸੀ ਕਿ ਸਰਕਾਰ ਨੂੰ ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਦੇਣੀ ਚਾਹੀਦੀ ਹੈ। ਅਸੀਂ ਸਰਕਾਰ ਉਤੇ ਦਬਾ ਪਾਉਂਦੇ ਰਹਾਂਗੇ ਤਾਂ ਕਿ ਉਹ ਇਸ ਬਚਨ ਤੇ ਖਰੇ ਉਤਰਨ, ਅਤੇ ਉਹ ਸੂਬਿਆਂ ਦੇ ਨਾਲ ਕੰਮ ਕਰਕੇ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਨੂੰ ਅਮਿਟ ਬਣਾਉਣ। ਆਪਾਂ ਰਲ਼ਕੇਯਕੀਨੀ ਬਣਾਈਏ ਕੇ ਕਰਮਚਾਰੀਆਂ ਨੂੰ ਕਦੇ ਵੀ ਬਿਮਾਰ ਹੋਕੇ ਘਰ ਰਹਿਣ ਲਈ ਦਿਹਾੜੀ ਦੀ ਤਨਖਾਹ ਨਾਗੁਆਉਣੀ ਪਵੇ।

RELATED ARTICLES
POPULAR POSTS