3.2 C
Toronto
Monday, October 27, 2025
spot_img
Homeਜੀ.ਟੀ.ਏ. ਨਿਊਜ਼ਆਊਟਡੋਰ ਇੱਕਠ ਵਿੱਚ ਚੱਲੀ ਗੋਲੀ, ਇੱਕ ਹਲਾਕ

ਆਊਟਡੋਰ ਇੱਕਠ ਵਿੱਚ ਚੱਲੀ ਗੋਲੀ, ਇੱਕ ਹਲਾਕ

ਇਟੋਬੀਕੋ : ਉੱਤਰੀ ਇਟੋਬੀਕੋ ਵਿੱਚ ਇੱਕ ਘਰ ਦੇ ਬਾਹਰ ਹੋਏ ਇੱਕਠ ਵਿੱਚ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਰਾਤੀਂ 11:45 ਦੇ ਨੇੜੇ ਤੇੜੇ ਕਿਪਲਿੰਗ ਐਵਨਿਊ ਤੇ ਐਲਬੀਅਨ ਰੋਡ ਏਰੀਆ ਵਿੱਚ ਓਰਪਿੰਗਟਨ ਕ੍ਰੀਸੈਂਟ ‘ਤੇ ਸਥਿਤ ਟਾਊਨਹਾਊਸ ਕਾਂਪਲੈਕਸ ਵਿੱਚ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਰੈਜ਼ੀਡੈਂਟਸ ਨੇ ਦੱਸਿਆ ਕਿ 20 ਕੁ ਲੋਕਾਂ ਦਾ ਆਊਟਡੋਰ ਇੱਕਠ ਸੀ ਜਦੋਂ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ। ਜਦੋਂ ਸ਼ੂਟਿੰਗ ਹੋਈ ਤਾਂ ਸਾਰਾ ਗਰੁੱਪ ਖਿੱਲਰ ਗਿਆ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਇੱਕ 25 ਸਾਲਾ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਜ਼ਮੀਨ ਉੱਤੇ ਪਿਆ ਮਿਲਿਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਸਾਰਜੈਂਟ ਬ੍ਰੈਂਡਨ ਪ੍ਰਾਈਸ ਨੇ ਆਖਿਆ ਕਿ ਇਹ ਸ਼ੁਕਰ ਹੈ ਕਿ ਕੋਈ ਹੋਰ ਇਸ ਘਟਨਾ ਵਿੱਚ ਜ਼ਖ਼ਮੀ ਨਹੀਂ ਹੋਇਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਗੱਡੀ ਨੂੰ ਓਰਪਿੰਗਟਨ ਕ੍ਰੀਸੈਂਟ ‘ਤੇ ਦੱਖਣ ਵੱਲ ਜਾਂਦਿਆਂ ਵੇਖਿਆ ਗਿਆ। ਇਹ ਕਾਲੇ ਰੰਗ ਦੀ ਐਸਯੂਵੀ ਦੱਸੀ ਜਾਂਦੀ ਹੈ ਜਿਸ ਦੀ ਇੱਕ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਜਾਂਚਕਾਰਾਂ ਦਾ ਕਹਿਣਾ ਹੈ ਕਿ ਉਹ ਮੌਕੇ ਤੋਂ ਚਲੇ ਗਏ ਕਈ ਚਸ਼ਮਦੀਦਾਂ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਲੱਭ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਟੋਰਾਂਟੋ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ ਆਪਣੇ ਹੱਥ ਲੈ ਲਈ ਹੈ।

RELATED ARTICLES
POPULAR POSTS