ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਲੀਡਰਸ਼ਿਪ ਉਮੀਦਵਾਰਾਂ ਦੀ ਪਹਿਲੀ ਡਿਬੇਟ 11 ਮਈ ਨੂੰ ਤੇ ਦੂਜੀ ਡਿਬੇਟ 25 ਮਈ ਨੂੰ ਹੋਵੇਗੀ। ਇਸ ਤੋਂ ਬਾਅਦ ਇੱਕ ਵਾਰੀ ਅਗਸਤ ਵਿੱਚ ਵੀ ਉਮੀਦਵਾਰਾਂ ਦਾ ਇੱਕ ਦੂਜੇ ਨਾਲ ਸਾਹਮਣਾ ਹੋ ਸਕਦਾ ਹੈ।
ਪਿਛਲੇ ਹਫਤੇ ਇਹ ਦੱਸਿਆ ਗਿਆ ਕਿ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਐਡਮੰਟਨ ਵਿੱਚ ਹੋਵੇਗੀ ਜਦਕਿ ਫਰੈਂਚ ਭਾਸਾ ਵਾਲੀ ਡਿਬੇਟ ਮਾਂਟਰੀਅਲ ਵਿੱਚ ਹੋਵੇਗੀ। ਦੋਵਾਂ ਦਾ ਸਮਾਂ ਰਾਤ ਦੇ 8:00 ਵਜੇ ਰਹੇਗਾ।
ਪਾਰਟੀ ਦੀ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ (ਐਲਈਓਸੀ) ਨੇ ਆਪਣੇ ਮੈਮੋਰੰਡਮ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ ਤੀਜੀ ਡਿਬੇਟ ਅਗਸਤ ਦੇ ਸ਼ੁਰੂ ਵਿੱਚ ਕਰਵਾਉਣ ਦੇ ਅਧਿਕਾਰ ਰਾਖਵੇਂ ਰੱਖੇ ਜਾ ਰਹੇ ਹਨ। ਹਰੇਕ ਡਿਬੇਟ ਤੋਂ ਇੱਕ ਹਫਤੇ ਪਹਿਲਾਂ ਉਮੀਦਵਾਰਾਂ ਨੂੰ ਟੌਪਿਕ ਮੁਹੱਈਆ ਕਰਵਾਏ ਜਾਣਗੇ। ਐਲਈਓਸੀ ਦੇ ਨਿਯਮਾਂ ਅਨੁਸਾਰ ਉਮੀਦਵਾਰਾਂ ਦਾ ਸਾਰੀਆਂ ਡਿਬੇਟਜ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਸੰਭਾਵੀ ਉਮੀਦਵਾਰਾਂ ਕੋਲ 19 ਅਪ੍ਰੈਲ ਤੱਕ ਆਪਣੀ ਦਾਅਵੇਦਾਰੀ ਐਲਾਨਣ ਦਾ ਸਮਾਂ ਹੈ।
3 ਜੂਨ ਤੱਕ ਉਮੀਦਵਾਰ ਮੈਂਬਰ ਬਣਾ ਸਕਦੇ ਹਨ ਤੇ ਪਾਰਟੀ ਵੱਲੋਂ 10 ਸਤੰਬਰ ਨੂੰ ਆਪਣਾ ਆਗੂ ਚੁਣਿਆ ਜਾਵੇਗਾ।