-14.4 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ

ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ

5 ਫੀਸਦੀ ਹੀ ਰੱਖਣ ਦਾ ਕੀਤਾ ਐਲਾਨ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨੂੰ ਇੱਕ ਵਾਰੀ ਫਿਰ 5 ਫੀਸਦੀ ਉੱਤੇ ਹੀ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀਆਂ ਮੰਗਾਂ ਨੂੰ ਬੈਂਕ ਨੇ ਦਰਕਿਨਾਰ ਕਰ ਦਿੱਤਾ। ਬੈਂਕ ਨੇ ਇਹ ਵੀ ਆਖਿਆ ਹੈ ਕਿ ਅਜੇ ਵੀ ਮਹਿੰਗਾਈ ਐਨੀ ਜਿਆਦਾ ਹੈ ਕਿ ਵਿਆਜ ਦਰਾਂ ਘਟਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਬੁੱਧਵਾਰ ਨੂੰ ਵਿਆਜ ਦਰਾਂ ਬਾਰੇ ਕੀਤੇ ਐਲਾਨ ਤੋਂ ਬਾਅਦ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਵਰਨਰ ਟਿੱਫ ਮੈਕਲਮ ਨੇ ਸਵੀਕਾਰ ਕੀਤਾ ਕਿ ਮਹਿੰਗਾਈ ਵਿੱਚ ਲਗਾਤਾਰ ਕਮੀ ਆ ਰਹੀ ਹੈ ਤੇ ਅਰਥਚਾਰਾ ਕਮਜੋਰ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਕੀਮਤਾਂ ਸਬੰਧੀ ਜਿਹੜਾ ਗੁੱਝਾ ਦਬਾਅ ਹੈ ਉਹ ਕਾਫੀ ਜ਼ਿਆਦਾ ਹੈ ਇਸੇ ਲਈ ਉਹ ਕਿਸੇ ਕਿਸਮ ਦਾ ਰਿਸਕ ਹਾਲ ਦੀ ਘੜੀ ਨਹੀਂ ਲੈਣਾ ਚਾਹੁੰਦੇ।
ਹਾਲਾਂਕਿ ਬੁੱਧਵਾਰ ਨੂੰ ਬੈਂਕ ਵੱਲੋਂ ਆਏ ਇਸ ਫੈਸਲੇ ਦੀ ਸਾਰਿਆਂ ਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੋਈ ਪਰ ਕੁੱਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਿਆਜ਼ ਦਰਾਂ ਵਿੱਚ ਪਹਿਲੀ ਕਟੌਤੀ ਜੂਨ ਵਿੱਚ ਹੋਵੇਗੀ। ਇਨ੍ਹਾਂ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਦਹਾਕੇ ਤੋਂ ਉੱਚੀਆਂ ਚੱਲ ਰਹੀਆਂ ਵਿਆਜ ਦਰਾਂ ਕਾਰਨ ਕੈਨੇਡੀਅਨ ਅਰਥਚਾਰਾ ਹੋਰ ਕਮਜੋਰ ਪਵੇਗਾ।

RELATED ARTICLES
POPULAR POSTS