Breaking News
Home / ਜੀ.ਟੀ.ਏ. ਨਿਊਜ਼ / ਟੈਕਸ ਸੁਧਾਰ ਤਹਿਤ ਤਬਦੀਲੀਆਂ ਹੋਣਾਲਾਜ਼ਮੀ : ਮੌਰਨਿਊ

ਟੈਕਸ ਸੁਧਾਰ ਤਹਿਤ ਤਬਦੀਲੀਆਂ ਹੋਣਾਲਾਜ਼ਮੀ : ਮੌਰਨਿਊ

ਓਟਵਾ/ਬਿਊਰੋ ਨਿਊਜ਼
ਵਿੱਤਮੰਤਰੀਬਿੱਲ ਮੌਰਨਿਊ ਦਾਕਹਿਣਾ ਹੈ ਕਿ ਟਰੂਡੋ ਸਰਕਾਰਵੱਲੋਂ ਟੈਕਸਸਿਸਟਮਵਿੱਚਸੁਧਾਰ ਲਿਆਉਣ ਲਈ ਚੱਲ ਰਹੀਪ੍ਰਕਿਰਿਆਤਹਿਤਤਬਦੀਲੀਆਂ ਹੋਣੀਆਂ ਲਾਜ਼ਮੀਹਨ। ਮੌਰਨਿਊ ਨੇ ਆਖਿਆ ਕਿ ਇਸ ਮੁੱਦੇ ਸਬੰਧੀਸਰਕਾਰਸੋਮਵਾਰ ਨੂੰ ਮੁੱਕੇ 75 ਦਿਨਾਂ ਦੇ ਸਲਾਹਮਸ਼ਵਰੇ ਸਬੰਧੀਅਰਸੇ ਦੌਰਾਨ ਹਾਸਲ ਹੋਈ ਫੀਡਬੈਕਦਾਮੁਲਾਂਕਣਕਰੇਗੀ।
ਸੈਨੇਟਸਾਹਮਣੇ ਪੇਸ਼ਹੋਣ ਤੋਂ ਬਾਅਦਉਨ੍ਹਾਂ ਆਖਿਆ ਕਿ ਸਰਕਾਰਆਪਣੇ ਟੈਕਸਪਲੈਨਵਿੱਚਤਬਦੀਲੀਆਂ ਜ਼ਰੂਰਕਰੇਗੀ ਤਾਂ ਕਿ ਆਪਣੇ ਟੀਚਿਆਂ ਨੂੰ ਪੂਰਾਕਰ ਸਕੇ। ਇਹ ਵੀਯਕੀਨੀਬਣਾਇਆਜਾਵੇਗਾ ਕਿ ਇਹ ਸਿਸਟਮਸਾਰਿਆਂ ਲਈ ਸਹੀ ਹੋਵੇਗਾ ਤੇ ਇਸ ਨਾਲਨਿਵੇਸ਼ ਨੂੰ ਵੀਹੱਲਾਸ਼ੇਰੀਮਿਲੇਗੀ।
ਟੈਕਸਪ੍ਰਸਤਾਵਾਂ ਬਾਰੇ ਸੈਨੇਟਰਜ਼ ਵੱਲੋਂ ਪੁੱਛੇ ਤਿੱਖੇ ਸਵਾਲਾਂ ਤੋਂ ਬਾਅਦ ਮੌਰਨਿਊ ਨੇ ਆਖਿਆ ਕਿ ਅਸੀਂ ਲੋਕਾਂ ਦੇ ਨਜ਼ਰੀਏ ਨੂੰ ਵੀਨਾਲਲੈ ਕੇ ਚੱਲਣਾ ਚਾਹੁੰਦੇ ਹਾਂ। ਜਿਸ ਤੋਂ ਭਾਵ ਹੈ ਕਿ ਅਸੀਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸਮਝ ਗਏ ਹਾਂ ਤੇ ਢੁਕਵੇਂ ਢੰਗ ਨਾਲ ਉਸ ਹਿਸਾਬਨਾਲਪ੍ਰਤੀਕਿਰਿਆਵੀਦੇਣੀ ਚਾਹੁੰਦੇ ਹਾਂ। ਮੌਰਨਿਊ ਨੇ ਇਹ ਵੀ ਆਖਿਆ ਕਿ ਇਸ ਯੋਜਨਾ ਦੇ ਤਿੰਨਾਂ ਹਿੱਸਿਆਂ ਵਿੱਚਐਡਜਸਟਮੈਂਟ ਹੋ ਸਕਦੀ ਹੈ।
ਨਿੱਕੇ ਕਾਰੋਬਾਰੀਆਂ, ਜਿਨ੍ਹਾਂ ਨੇ ਇਨ੍ਹਾਂ ਪ੍ਰਸਤਾਵਿਤਨਕਾਰਾਤਮਕਟੈਕਸਸੁਧਾਰਾਂ ਪ੍ਰਤੀਚਿੰਤਾਪ੍ਰਗਟਾਈ ਸੀ, ਉਨ੍ਹਾਂ ਦਾਜ਼ਿਕਰਕਰਦਿਆਂ ਮੌਰਨਿਊ ਨੇ ਆਖਿਆ ਕਿ ਸਰਕਾਰਜਲਦ ਤੋਂ ਜਲਦ ਇਸ ਸਬੰਧੀ ਸਪੱਸ਼ਟ ਤਸਵੀਰਪੇਸ਼ਕਰੇਗੀ। ਇਸ ਟੈਕਸਪ੍ਰਸਤਾਵ ਨੇ ਟਰੂਡੋ ਸਰਕਾਰ ਨੂੰ ਇੱਕ ਔਖੀ ਕਮਿਊਨੀਕੇਸ਼ਨ ਜੰਗ ਵਿੱਚਧੱਕਦਿੱਤਾ ਹੈ। ਟੈਕਐਂਟਰਪ੍ਰੀਨਿਊਰਜ਼, ਡਾਕਟਰਾਂ, ਟੈਕਸਪ੍ਰੋਫੈਸ਼ਨਲਜ਼, ਪ੍ਰੋਵਿੰਸ਼ੀਅਲ ਆਗੂਆਂ ਤੇ ਕੁੱਝ ਕੁ ਲਿਬਰਲਐਮਪੀਜ਼ ਨੇ ਵੀਇਨ੍ਹਾਂ ਟੈਕਸਸੁਧਾਰਾਂ ਪ੍ਰਤੀਨਾਰਾਜ਼ਗੀ ਜਤਾਈ ਹੈ। ਟੋਰੀਜ਼ ਨੇ ਇੱਕ ਮਤਾਪੇਸ਼ਕਰਕੇ ਇਨ੍ਹਾਂ ਟੈਕਸਾਂ ਸਬੰਧੀਸਲਾਹਮਸ਼ਵਰੇ ਦੀਮਿਆਦ 31 ਜਨਵਰੀ, 2018 ਤੱਕਵਧਾਉਣਦੀ ਮੰਗ ਕੀਤੀ ਹੈ। ਪਰ ਇਸ ਮਤੇ ਨੂੰ ਹਾਊਸ ਆਫਕਾਮਨਜ਼ ਵਿੱਚਹਾਰਦਾ ਮੂੰਹ ਵੇਖਣਾਪਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …