Breaking News
Home / ਫ਼ਿਲਮੀ ਦੁਨੀਆ / ‘ਨਾ ਅੰਮ੍ਰਿਤਸਰ ਦੀ ਅੱਖ ਰੋਵੇ ਨਾਤੜਪੇ ਕਦੇ ਲਾਹੌਰ’ ਵਾਲਾ ਸੰਗੀਤਕਾਰ ਤੇ ਗਾਇਕ

‘ਨਾ ਅੰਮ੍ਰਿਤਸਰ ਦੀ ਅੱਖ ਰੋਵੇ ਨਾਤੜਪੇ ਕਦੇ ਲਾਹੌਰ’ ਵਾਲਾ ਸੰਗੀਤਕਾਰ ਤੇ ਗਾਇਕ

ਦਿਲਖੁਸ਼ ਥਿੰਦ
ਸੰਗੀਤ ਰੱਬ ਦੀਇਬਾਦਤ ਹੈ ਤੇ ਇਸ ਨੂੰ ਪਾਉਣ (ਸਿੱਖਣ) ਲਈਨਿਸ਼ਠਾ, ਪ੍ਰਪੱਕਤਾ ਅਤੇ ਸਿੱਖਣ ਲਈਹਠੀਹੋਣਾ ਜ਼ਰੂਰੀ ਹੈ। ਇਹ ਕਹਿਣਾ ਹੈ ਸੰਗੀਤਕਾਰ ਅਤੇ ਗਾਇਕ ਦਿਲਖੁਸ਼ ਥਿੰਦ ਦਾ ਜੋ ਪਿਛਲੇ ਕਈ ਸਾਲਾਂ ਤੋਂ ਸੰਗੀਤ ਅਤੇ ਗਾਇਕੀ ਨੂੰ ਸਮਰਪਿਤ ਹੈ। ਪਿਤਾਸ੍ਰੀਵਸਾਵਾਰਾਮਅਤੇ ਮਾਤਾਸਵਰਗਵਾਸੀਸ੍ਰੀਮਤੀ ਕੁਸ਼ੱਲਿਆ ਦੇਵੀ ਦੇ ਘਰ ਪੰਜਾਬ ਦੇ ਜ਼ਿਲ੍ਹਾਫਿਰੋਜ਼ਪੁਰ ਦੇ ਪਿੰਡ ਚੱਕ ਮਹੰਤਾਂਵਾਲਾ ਵਿਖੇ ਜਨਮੇ ਦਿਲਖੁਸ਼ ਥਿੰਦ ਨੂੰ ਸੰਗੀਤ ਅਤੇ ਗਾਇਕੀ ਦੀ ਗੁੜਤੀਵਿਰਸੇ ਵਿੱਚੋਂ ਹੀ ਮਿਲੀ। ਉਸ ਦਾਪਰਿਵਾਰਭਾਵੇਂ ਸ਼ੁਰੂ ਤੋਂ ਹੀ ਖੇਤੀਬਾੜੀਕਰਦਾ ਸੀ ਪਰਘਰਦਾ ਮਾਹੌਲ ਸੰਗੀਤਕ ਸੀ, ਜਿੱਥੇ ਉਸਦੇ ਚਾਚਾ ਬਰਿਜ਼ ਲਾਲਚਾਂਦੀਰਾਮਚਾਂਦੀ ਦੇ ਸ਼ਾਗਿਰਦਸਨਅਤੇ ਉਸਦਾ ਚਾਚਾ ਅਤੇ ਪਿਤਾਅਕਸਰਮੇਲਿਆਂ ਵਿੱਚ ਜਾ ਕੇ ਪ੍ਰੋਗਰਾਮਪੇਸ਼ਕਰਿਆਕਰਦੇ ਸਨ ਜਿੱਥੋਂ ਦਿਲਖੁਸ਼ ਨੂੰ ਵੀ ਸੰਗੀਤ ਅਤੇ ਗਾਇਕੀ ਦੀਚੇਟਕ ਲੱਗੀ। ਉਹ ਸਕੂਲਪੜ੍ਹਦਿਆਂ ਹੀ ਗਾਇਕੀ ਵੱਲ ਰੁਚਿਤ ਹੋ ਗਿਆ ਤੇ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਆਪਣੇ ਛੋਟੇ ਭਰਾਸ਼ਾਹਰੁਖ ਥਿੰਦ ਨਾਲਰਲ ਕੇ ਮੇਲਿਆਂ ‘ਤੇ ਧਾਰਮਿਕ ਪ੍ਰਸੰਗ ਅਤੇ ਵਾਰਾਂ ਗਾਉਣੀਆਂ ਸ਼ੁਰੂ ਕੀਤੀਆਂ। ਉੱਥੋਂ ਹੀ ਸਕੂਲਅਧਿਆਪਕ ਸੁਰਜੀਤ ਸਿੰਘ ਦੀਪ੍ਰੇਰਨਾਅਤੇ ਅਗਵਾਈਹੇਠਜਲੰਧਰਦੂਰਦਰਸ਼ਨ ਦੇ ਪ੍ਰੋਗਰਾਮ’ਝਿਲਮਿਲਤਾਰੇ’ ਵਿੱਚ ਗਾਉਣਦਾ ਮੌਕਾ ਮਿਲਿਆ।ਫਿਰ ਚਾਚਾ ਬਰਿਜਲਾਲ ਦੇ ਸਹਿਯੋਗ ਨਾਲਨਿਰਮਲ ਸਿੱਧੂ ਦੇ ਸੰਪਰਕ ਵਿੱਚ ਆਏ। ਉਹਨਾਂ ਨੂੰ ਉਸਤਾਦਧਾਰਲਿਆਜਿਹਨਾਂ ਦਿਨਾਂ ਵਿੱਚ ਨਿਰਮਲ ਸਿੱਧੂ ਨੇ ਆਪਣੇ ਸੰਗੀਤ ਵਿੱਚ ਤਿੰਨ ਬੱਚਿਆਂ ਦੀਆਂ ਕੈਸਟਾਂ ਰਿਕਾਰਡਕੀਤੀਆਂ।ਜਿਹਨਾਂ ਵਿੱਚ ਮਾਸਟਰਸਲੀਮ, ਮਾਸਟਰਖਾਨਅਤੇ ਮਾਸਟਰ ਦਿਲਖੁਸ਼ ਸਨ। ਇਸੇ ਦੌਰਾਨ ਨਿਰਮਲ ਸਿੱਧੂ ਤੋਂ ਲਗਾਤਾਰ 10 ਸਾਲ ਸੰਗੀਤ ਦੀ ਸਿੱਖਿਆ ਲੈਦੇ ਰਹੇ ਅਤੇ ਤਿੰਨ ਹੋਰਕੈਸਟਾਂ ਸਰੋਤਿਆਂ ਦੀਝੋਲੀਪਾਈਆਂ ਜਿਹਨਾਂ ਵਿੱਚ ‘ਖਤਫੂਕ ਤੇ ਸਾਰੇ, ‘ਤੂੰ ਸਾਨੂੰਕਿਵੇਂ ਭੁੱਲ ਗਈ’ ਅਤੇ ‘ਦੋ ਗੁੱਤਾਂ’ ਸਨਜਿਹਨਾਂ ਨਾਲਉਸਦੀਨੇੜੇ ਤੇੜੇ ਚੰਗੀ ਪਹਿਚਾਣਬਣ ਗਈ ਅਤੇ ਨਾਲ-ਨਾਲੋ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੰਗੀਤ ਦੀਐਮ ਏ ਕੀਤੀਅਤੇ ਪ੍ਰਾਚੀਨਕਲਾ ਕੇਂਦਰ ਤੋਂ ਲੋਕ ਗਾਇਕੀ ਦੀ ਸਿਖਿਆ ਵੀਲਈ।
ਫਿਰ ਉਹ ਬਠਿੰਡੇ ਆ ਕੇ ਭਿੰਦਰ ਡੱਬਵਾਲੀ ਅਤੇ ਗੋਇਲਮਿਉਜ਼ਿਕ ਕੰਪਨੀ ਦੇ ਸੰਪਰਕ ਵਿੱਚ ਆਇਆ ਜਿੱਥੇ ਸਚਿਨ ਅਹੂਜ਼ਾ ਦੇ ਸੰਗੀਤ ਵਿੱਚ ‘ਮੇਰੀਜਾਨ’ਕੈਸੇਟ ਆਈ ਜੋ ਕਿ ਕਾਫੀ ਹਿੱਟ ਹੋਈ। ਫਿਰਆਪਣੇ ਭਰਾਸ਼ਾਹਰੁਖਨਾਲਰਲ ਕੇ ਸੰਨ 2000 ਵਿੱਚ ਸੰਗੀਤ ਦੇ ਖੇਤਰ ਵਿੱਚ ਵੀਪੈਰਧਰਲਿਆ। ਕਈ ਦਰਜਨਾਂ ਕੈਸਟਾਂ ਵਿੱਚ ਵੱਖ-ਵੱਖ ਗਾਇਕਾਂ ਦੇ ਗਾਏ ਗੀਤਾਂ ਨੂੰ ਸੰਗੀਤਬੱਧ ਕੀਤਾਜਿਹਨਾਂ ਵਿੱਚ ਹਰਭਜਨਮਾਨ, ਰਾਜਬਰਾੜ, ਮਿਸਪੂਜਾ, ਬਲਜਿੰਦਰ ਸੇਖਾ, ਸ਼ੁਦੇਸ਼ ਕੁਮਾਰੀਅਤੇ ਰਾਣੀਰਣਦੀਪ ਦੇ ਨਾਮਵਰਨਣਯੋਗ ਹਨ। ਇਸ ਤੋਂ ਇਲਾਵਾਨਿਰਮਲ ਸਿੱਧੂ ਦੀਆਂ ਕੈਸਟਾਂ ਵਿੱਚ ਵੀ ਸੰਗੀਤ ਦਿੱਤਾ ਅਤੇ ਫਿਰ ਗੁਰਸ਼ਰਨ ਸਿੰਘ ਉਰਫਭਾਈ ਮੰਨਾਂ ਸਿੰਘ ਦੇ ਨਾਟਕ ਗਰੁੱਪ ਤੋਂ ਅਨੀਤਾਸਵਦੀਸ਼ ਦੇ ਕਹਿਣ ਤੇ ਕਈ ਨਾਟਕਾਂ ਵਿੱਚ ਵੀ ਸੰਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ। ਪਾਲੀ ਭੁਪਿੰਦਰ ਦੇ ਕੁਝ ਨਾਟਕਾਂ ਵਿੱਚ ਕੰਮ ਕਰਨ ਤੋਂ ਬਾਅਦਫਿਲਮਾਂ ਵੱਲ ਵੀ ਰੁੱਖ ਕਰਲਿਆਅਤੇ ਕੁਝ ਫਿਲਮਾਂ ‘ਦੇਸੀ ਮੁੰਡੇ’, ‘ਗਦਾਰ’ਅਤੇ ‘ਹਾਣੀ’ਆਦਿ ਵਿੱਚ ਅਦਾਕਾਰੀਵੀਕੀਤੀ।
ਪਿਛਲੇ ਪੰਦਰਾਂ ਸਾਲਾਂ ਤੋਂ ਮੁਹਾਲੀ ਵਿੱਚ ਰਹਿ ਕੇ ਆਪਣਾ ਸੁਰ ਮੰਦਿਰ ਡਿਜ਼ੀਟਲ ਰਿਕਾਰਡਿੰਗ ਸਟੂਡਿਓਅਤੇ ਦਿਲਖੁਸ਼ ਰਿਕਾਰਡਿੰਗ ਕੰਪਨੀ ਚਲਾਰਿਹਾ ਹੈ ਦਿਲਖੁਸ਼ ਥਿੰਦ ਦਾ ਉੱਘੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਸਪੁੱਤਰ ਅਮੀਰ ਸ਼ੌਕਤ ਅਲੀਨਾਲਰਲ ਕੇ ਹਿੰਦ-ਪਾਕਿ ਦੀ ਵੰਡ ਤੇ ਦਿਲ ਨੂੰ ਧੂਹਪਾਉਣਵਾਲਾ ਗੀਤ’ਨਾਂ ਅੰਮ੍ਰਿਤਸਰ ਦੀ ਅੱਖ ਰੋਵੇ, ਨਾਤੜਫੇ ਕਦੇ ਲਾਹੌਰ, ਦਾਤਿਆਮਿਹਰਕਰੀ’ਸ਼ੋਸਲਸਾਈਟਾਂ ‘ਤੇ ਕਾਫੀਮਕਬੂਲ ਹੋ ਰਿਹਾ ਹੈ।
-ਹਰਜੀਤ ਸਿੰਘ ਬਾਜਵਾ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …