20 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਆਹ ਦੇ ਬੰਧਨ 'ਚ ਬੱਝੇ

ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਆਹ ਦੇ ਬੰਧਨ ‘ਚ ਬੱਝੇ

ਪਤਨੀ ਲਈ ਖੁਦ ਆਪ ਗਾਇਆ ਗੀਤ
ਪ੍ਰਿੰਸ ਗਰਗ : ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਗੁਰਨਾਮ ਭੁੱਲਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਹੇ ਹਨ। ਜਿਥੇ ਅਸੀਂ ਨਾਲ ਹੀ ਗਾਇਕ ਹਰਭਜਨ ਮਾਨ ਨੂੰ ਸਟੇਜ ਉਤੇ ਗੀਤ ਗਾਉਂਦੇ ਹੋਏ ਦਿਖਾਈ ਦਿੰਦੇ ਹਨ, ਲੇਕਿਨ ਗੱਲ ਕਰੀਏ ਅਜੇ ਗਾਇਕ ਵਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਸੋਸ਼ਲ ਮੀਡਿਆ ਤੇ ਪੋਸਟ ਸਾਂਝੀ ਕੀਤੀ ਗਈ, ਜਿੰਨੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਇਹ ਸਭ ਨੂੰ ਮੀਡਿਆ ਪਲੇਟਫਾਰਮਸ ਦੇ ਉਤੇ ਹੀ ਵੇਖਿਆ ਗਿਆ ਹੈ।
ਤੁਹਾਨੂੰ ਦਸ ਦੇਈਏ ਕਿ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ ਅਤੇ ਕਾਫੀ ਲੰਬੇ ਸਮੇ ਤੋਂ ਪ੍ਰਸ਼ੰਸ਼ਕ ਵੀ ਉਡੀਕ ਕਰ ਰਹੇ ਸੀ ਕਦੋ ਗੁਰਨਾਮ ਲਾੜੇ ਦੇ ਰੂਪ ਵਿਚ ਨਜ਼ਰ ਆਉਣਗੇ। ਗਾਇਕ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਹੁੰਦੀਆਂ ਹੋਣ ਦੇ ਨਾਲ ਹੀ ਸਰੋਤਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਨਾਲ ਹੀ ਕੰਮੈਂਟ ਦੇ ਜਰੀਏ ਆਪਣੇ ਭਾਵ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਗੁਰਨਾਮ ਕੇਵਲ ਗਾਇਕੀ ਦੇ ਨਾਲ ਹੀ ਨਹੀਂ ਬਲਕਿ ਇਕ ਖੂਬਸੂਰਤ ਅਦਾਕਾਰ ਦੇ ਵਜੋਂ ਵੀ ਪਸੰਦ ਕੀਤੇ ਜਾਂਦੇ ਹਨ। ਹੁਣ ਆਉਣ ਵਾਲੀ 24 ਨਵੰਬਰ 2023 ਨੂੰ ਗੁਰਨਾਮ ਦੀ ਨਵੀ ਫ਼ਿਲਮ ‘ਪਰਿੰਦਾ ਪਾਰ ਗਿਆ’ ਸਿਨੇਮਾ ਘਰਾਂ ਵਿਚ ਦੇਖਣ ਨੂੰ ਵੀ ਮਿਲੇਗੀ।

RELATED ARTICLES
POPULAR POSTS