ਨਵੀਂ ਦਿੱਲੀ : ਮੰਨੇ-ਪ੍ਰਮੰਨੇ ਅਦਾਕਾਰ ਮਨੋਜ ਕੁਮਾਰ ਦੀ ਭਾਰਤੀ ਸਿਨੇਮਾ ਦੇ ਅਹਿਮ ਸਨਮਾਨ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਲਈ ਚੋਣ ਕੀਤੀ ਗਈ ਹੈ। 78 ਸਾਲਾ ਮਨੋਜ ਕੁਮਾਰ ਇਹ ਪੁਰਸਕਾਰ ਹਾਸਲ ਕਰਨ ਵਾਲੇ 47ਵੇਂ ਸ਼ਖ਼ਸ ਹੋਣਗੇ। ਇਸ ਐਵਾਰਡ ਵਿੱਚ ਕਮਲ ਦਾ ਸੁਨਹਿਰੀ ਫੁੱਲ, 10 ਲੱਖ ਰੁਪਏ ਤੇ ਇਕ ਸ਼ਾਲ ਸ਼ਾਮਲ ਹੈ। ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਸਲੀਮ ਖਾਨ, ਨਿਤਿਨ ਮੁਕੇਸ਼ ਅਤੇ ਅਨੂਪ ਜਲੋਟਾ ਵਾਲੀ ਪੰਜ ਮੈਂਬਰੀ ਜਿਊਰੀ ਨੇ ਉਨ੍ਹਾਂ ਦੇ ਨਾਂ ਦੀ ਉਸ ਪੁਰਸਕਾਰ ਲਈ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਨੇ ਹਰਿਆਲੀ ਔਰ ਰਾਸਤਾ, ਵੋਹ ਕੌਨ ਥੀ, ਹਿਮਾਲਿਆ ਕੀ ਗੋਦ ਮੇਂ, ਦੋ ਬਦਨ, ਉਪਕਾਰ, ਪੱਥਰ ਕੇ ਸਨਮ, ਪੂਰਬ ਔਰ ਪੱਛਮ, ਸ਼ਹੀਦ, ਰੋਟੀ ਕੱਪੜਾ ਔਰ ਮਕਾਨ ਅਤੇ ਕ੍ਰਾਂਤੀ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …