Breaking News
Home / ਫ਼ਿਲਮੀ ਦੁਨੀਆ / ਸੋਨੂੰ ਸੂਦ ਪੰਜਾਬ ’ਚ ਹੜ੍ਹ ਪੀੜਤਾਂ ਦੀ ਮੱਦਦ ਲਈ ਆਏ ਅੱਗੇ

ਸੋਨੂੰ ਸੂਦ ਪੰਜਾਬ ’ਚ ਹੜ੍ਹ ਪੀੜਤਾਂ ਦੀ ਮੱਦਦ ਲਈ ਆਏ ਅੱਗੇ

ਸੋਨੂੰ ਸੂਦ ਪੰਜਾਬ ’ਚ ਹੜ੍ਹ ਪੀੜਤਾਂ ਦੀ ਮੱਦਦ ਲਈ ਆਏ ਅੱਗੇ
ਕੋਵਿਡ ਸਮੇਂ ਵੀ ਲੋੜਵੰਦਾਂ ਦੀ ਕੀਤੀ ਸੀ ਵੱਡੀ ਸਹਾਇਤਾ

ਜਲੰਧਰ/ਬਿਊਰੋ ਨਿਊਜ਼
ਫਿਲਮ ਅਦਾਕਾਰ ਸੋਨੂੰ ਸੂਦ ਨੇ ਹੁਣ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮੱਦਦ ਲਈ ਹੱਥ ਅੱਗੇ ਵਧਾਏ ਹਨ। ਪੰਜਾਬ ਦੀ ਧਰਤੀ ਤੋਂ ਉਠ ਕੇ ਮੁੰਬਈ ਵਿਚ ਆਪਣੇ ਟੇਲੈਂਟ ਦੇ ਦਮ ’ਤੇ ਧਾਂਕ ਜਮਾਉਣ ਵਾਲੇ ਫਿਲਮ ਅਦਾਕਾਰ ਸੋਨੂੰ ਸੂਦ ਨੇ ਕੋਵਿਡ ਸਮੇਂ ਵੀ ਲੋੜਵੰਦਾਂ ਦੀ ਵੱਡੀ ਮੱਦਦ ਕੀਤੀ ਸੀ। ਸੋਨੂੰ ਸੂਦ ਨੇ ਹੁਣ ਪੰਜਾਬ ਵਿਚ ਹੜ੍ਹਾਂ ਦੀ ਤ੍ਰਾਸਦੀ ਨੂੰ ਲੈ ਕੇ ਆਪਣੀ ਪੀੜਾ ਵੀ ਜ਼ਾਹਰ ਕੀਤੀ ਹੈ। ਫਿਲਮ ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਹੜ੍ਹਾਂ ਨੇ ਉਸ ਭੂਮੀ ’ਤੇ ਕਹਿਰ ਕੀਤਾ ਹੈ, ਜਿਸ ਨੇ ਮੈਨੂੰ ਵੱਡਾ ਕੀਤਾ। ਅਜਿਹੇ ਵਿਚ ਮੈਂ ਬੇਕਾਰ ਖੜ੍ਹੇ ਰਹਿਣਾ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਵਾਪਸ ਪਰਤਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਪਣੀ ਚੈਰਿਟੀ ਫਾਊਂਡੇਸ਼ਨ ਦਾ ਜ਼ਿਕਰ ਵੀ ਕੀਤਾ ਹੈ ਅਤੇ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਸ ਲੋੜਵੰਦ ਵਿਅਕਤੀ ਤੱਕ ਮੱਦਦ ਜ਼ਰੂਰ ਪਹੁੰਚਾਈ ਜਾਵੇਗੀ। ਧਿਆਨ ਰਹੇ ਕਿ ਸੋਨੂੰ ਸੂਦ ਦੀ ਫਾਊਂਡੇਸ਼ਨ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਲੋਕਾਂ ਦੇ ਨਾਲ ਖੜ੍ਹੀ ਸੀ। ਸੋਨੂੰ ਸੂਦ ਨੇ ਪੂਰੇ ਦੇਸ਼ ਵਿਚ ਕਰੋਨਾ ਮਹਾਮਾਰੀ ਦੇ ਦੌਰਾਨ ਹਜ਼ਾਰਾਂ ਵਿਅਕਤੀਆਂ ਦੀ ਮੱਦਦ ਕੀਤੀ ਸੀ ਅਤੇ ਕਈ ਵਿਅਕਤੀਆਂ ਨੂੰ ਆਪਣੇ ਖਰਚੇ ’ਤੇ ਉਨ੍ਹਾਂ ਦੇ ਘਰੀਂ ਪਹੁੰਚਾਇਆ ਸੀ। ਇਥੋਂ ਤੱਕ ਕਿ ਸੋਨੂੰ ਸੂਦ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਖਾਣ-ਪੀਣ ਦਾ ਸਮਾਨ ਪਹੁੰਚਾ ਕੇ ਵੀ ਮੱਦਦ ਕੀਤੀ ਸੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …