ਸਨਮਾਨ ਵਾਪਸ ਕਰਨ ਗਏ ਖਿਡਾਰੀਆਂ ਨੂੰ ਦਿੱਲੀ ਪੁਲਿਸ ਨੇ ਰੋਕਿਆ
ਗੁੱਸੇ ਵਿਚ ਆਏ ਖਿਡਾਰੀਆਂ ਨੇ ਲਗਾਇਆ ਧਰਨਾ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਪੰਜਾਬ ਤੇ ਹੋਰ ਰਾਜਾਂ ਦੇ ਕਈ ਮੌਜੂਦਾ ਤੇ ਸਾਬਕਾ ਖਿਡਾਰੀ ਆਪਣੇ ਸਰਕਾਰੀ ਸਨਮਾਨ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਨੂੰ ਤੁਰੇ, ਪਰ ਉਨ੍ਹਾਂ ਨੂੰ ਪ੍ਰੈੱਸ ਕਲੱਬ ਦੇ ਬਾਹਰ ਹੀ ਰੋਕ ਲਿਆ ਗਿਆ। ਪਦਮਸ੍ਰੀ ਕਰਤਾਰ ਸਿੰਘ ਤੇ ਰਾਜਬੀਰ ਕੌਰ ਸਮੇਤ ਕਰੀਬ ਦਸ ਖਿਡਾਰੀਆਂ ਨੂੰ ਕਲੱਬ ਸਾਹਮਣਿਓਂ ਅੱਗੇ ਨਹੀਂ ਵਧਣ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਉੱਥੇ ਹੀ ਕੁਝ ਦੇਰ ਲਈ ਧਰਨਾ ਮਾਰ ਦਿੱਤਾ। ਕਰਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਪੰਜਾਬ ਤੇ ਹੋਰ ਰਾਜਾਂ ਦੇ ਕਰੀਬ 30 ਮੌਜੂਦਾ ਤੇ ਸਾਬਕਾ ਖਿਡਾਰੀਆਂ ਨੇ ਐਵਾਰਡ ਵਾਪਸ ਕਰਨ ਲਈ ਨਾਂ ਦਿੱਤੇ ਹੋਏ ਹਨ ਤੇ ਉਹ 10 ਖਿਡਾਰੀਆਂ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਸਨਮਾਨ ਵਾਪਸ ਕਰਨ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕਈ ਸਾਬਕਾ ਖਿਡਾਰੀ ਵੀ ਸਨਮਾਨ ਵਾਪਸ ਕਰਨਾ ਚਾਹੁੰਦੇ ਹਨ ਤੇ ਇਹ ਸੂਚੀ 60 ਦੇ ਕਰੀਬ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸਨਮਾਨ ਵਾਪਸ ਕਰਨ ਲਈ ਸਮਾਂ ਮੰਗਿਆ ਸੀ ਪਰ ਨਹੀਂ ਮਿਲਿਆ।ਕਰਤਾਰ ਸਿੰਘ ਮੁਤਾਬਕ ਜਿਵੇਂ ਹੀ ਰਾਸ਼ਟਰਪਤੀ ਮਿਲਣ ਲਈ ਸਮਾਂ ਦੇਣਗੇ, ਉਹ ਲੋਕਤੰਤਰਿਕ ਤਰੀਕੇ ਨਾਲ ਉਡੀਕ ਕਰ ਕੇ ਸਨਮਾਨ ਵਾਪਸ ਕਰਨਗੇ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …