ਪੰਜਾਬ ਵਿੱਚ ਸਵਾਗਤ ਹੈ ਸੰਜੇ ਦੱਤ ਭਾਅ ਜੀ : ਗਿੱਪੀ ਗਰੇਵਾਲ
ਚੰਡੀਗੜ੍ਹ : ਆਪਣੇ ਜਨਮ ਦਿਨ ਵਾਲੇ ਦਿਨ ਵੀ ਗਿੱਪੀ ਗਰੇਵਾਲ ਨੇ ਆਪਣੇ ਫੈਨਸ ਨੂੰ ਤੋਹਫਾ ਦਿੱਤਾ ਅਤੇ ਅਗਲੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਸ ਬਾਰੇ ਸਿੰਗਰ ਨੇ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸਦੇ ਨਾਲ ਕੈਪਸ਼ਨ ‘ਚ ਉਨ੍ਹਾਂ ਦੱਸਿਆ ਕਿ ਫਿਲਮ ਅਗਲੇ ਸਾਲ 12 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਦਸਤਕ ਦਵੇਗੀ।
ਸੰਜੇ ਦੱਤ ਦੀ ਪੰਜਾਬੀ ਫਿਲਮਾਂ ‘ਚ ਐਂਟਰੀ ਹੋਣ ਜਾ ਰਹੀ ਹੈ। ਜੀ ਹਾਂ, ਸੰਜੇ ਦੱਤ ਗਿੱਪੀ ਦੇ ਨਾਲ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਵਿਚ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਸੰਜੇ ਦੱਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਸੰਜੇ ਦੱਤ ਨੇ ਗਿੱਪੀ ਗਰੇਵਾਲ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣ ਨਾਲ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਪਹਿਲੀ ਪੰਜਾਬੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਵਿਚ ਗਿੱਪੀ ਗਰੇਵਾਲ ਨਾਲ ਕੰਮ ਕਰਨ ਜਾ ਰਿਹਾ ਹਾਂ।
ਗਿੱਪੀ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ 2010 ਵਿਚ ‘ਮੇਲ ਕਰਾਦੇ ਰੱਬਾ’ ਤੋਂ ਕੀਤੀ ਜਿਸ ਵਿਚ ਉਸਦੇ ਨਾਲ ਜਿੰਮੀ ਸ਼ੇਰਗਿੱਲ ਤੇ ਨੀਰੂ ਬਾਜਵਾ ਸੀ। ਇਸ ਤੋਂ ਬਾਅਦ ਗਿੱਪੀ ਨੇ ‘ਜਿਨ੍ਹਾਂ ਮੇਰਾ ਦਿਲ ਲੁੱਟਿਆ’, ‘ਕੈਰੀ ਆਨ ਜੱਟਾ’ ਤੇ ‘ਸਿੰਘ ਵਰਸੀਜ਼ ਕੌਰ’ ਵਰਗੀਆਂ ਹਿੱਟ ਫ਼ਿਲਮਾਂ ਕੀਤੀਆਂ। ਗਿੱਪੀ ਦੀ ਕਾਮੇਡੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਲੋਕਾਂ ਨੂੰ ਉਨ੍ਹਾਂ ਦੀ ਕਾਮੇਡੀ ਦਾ ਫੈਨ ਬਣਾ ਦਿੱਤਾ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਇਸ ਫ਼ਿਲਮ ਦਾ ਸੀਕੂਅਲ ਵੀ ਕੀਤਾ ਜਿਸ ਨੇ ਇੱਕ ਵਾਰ ਫੇਰ ਬਾਕਸ-ਆਫਿਸ ‘ਤੇ ਧਮਾਲ ਕੀਤਾ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …