Breaking News
Home / ਹਫ਼ਤਾਵਾਰੀ ਫੇਰੀ / ਉਮਰ ਛੋਟੀ ਉਡਾਨ ਵੱਡੀ : ਚੰਦਰਯਾਨ-3 ਦੀ ਸਫਲ ਲੈਂਡਿੰਗ ‘ਚ ਪੰਜਾਬ ਦੇ 7 ਸਿਤਾਰੇ

ਉਮਰ ਛੋਟੀ ਉਡਾਨ ਵੱਡੀ : ਚੰਦਰਯਾਨ-3 ਦੀ ਸਫਲ ਲੈਂਡਿੰਗ ‘ਚ ਪੰਜਾਬ ਦੇ 7 ਸਿਤਾਰੇ

ਗੌਰਵ ਕੰਬੋਜ ਡਿਜ਼ਾਈਨਿੰਗ ਵਿਭਾਗ ‘ਚ ਹੈ
ਫਾਜ਼ਿਲਕਾ : ਗੌਰਵ ਕੰਬੋਜ਼ ਨੇ ਚੰਦਰਯਾਨ ਦੇ ਡਿਜ਼ਾਈਨਿੰਗ ਵਿਭਾਗ ਵਿਚ ਕੰਮ ਕੀਤਾ। ਗੌਰਵ ਕੰਬੋਜ਼ ਨੇ ਸਰਵ ਹਿੱਤਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਇਸਰੋ ਸੈਂਟਰ ਮਹਿੰਦਰਗਿਰੀ (ਤਾਮਿਲਨਾਡੂ) ਵਿਚ ਕਾਰਜ਼ਸੀਲ ਹਨ। ਫਾਜ਼ਿਲਕਾ ਤੋਂ ਸਕੂਲੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਆਈ.ਆਈ.ਟੀ. ਦਿੱਲੀ ਤੋਂ ਵਿਗਿਆਨ ਦੇ ਖੇਤਰ ਵਿਚ ਸਿੱਖਿਆ ਹਾਸਲ ਕੀਤੀ।
ਸੈਟੇਲਾਈਟ ਡਿਜ਼ਾਈਨਿੰਗ ਦਾ ਹਿੱਸਾ ਰਹੇ ਮਨੀਸ਼
ਪਟਿਆਲਾ : 2018 ਵਿਚ ਇਸਰੋ ਜੌਇਨ ਕੀਤੀ ਸੀ। ਸੈਟੇਲਾਈਟ ਡਿਜ਼ਾਈਨ ਪ੍ਰੋਜੈਕਟ ਦਾ ਹਿੱਸਾ ਹੈ। ਸੇਟੇਲਾਈਟ ਦੀ ਆਰਬਿਟ ਚੋਣ, ਫਾਇਰਿੰਗ ਅਤੇ ਓਰਿਏਟੇਸ਼ਨ ਦੇ ਸੰਚਾਲਣ ਦਾ ਕੰਮ ਸੰਭਾਲ ਰਹੇ ਹਨ। ਸਕੂਲੀ ਸਿੱਖਿਆ ਪਟਿਆਲਾ ਵਿਚ ਹੋਈ। ਆਈਟੀਆਈ ਮੁੰਬਈ ਵਿਚ ਰਿਸਰਚ ਇਨ ਫਿਜਿਕਸ ਵਿਚ ਐਮ.ਐਸ. ਕੀਤੀ ਹੈ।
ਚੰਦਰਯਾਨ ਦੇ ਤਿੰਨੋਂ ਮਿਸ਼ਨਾਂ ਦਾ ਹਿੱਸਾ ਰਹੇ ਅਭਿਸ਼ੇਕ
ਹੁਸ਼ਿਆਰਪੁਰ : ਇਸਰੋ ਵਿਚ ਲੀਕਿਉਇਡ ਪ੍ਰੋਪਲਸ਼ਨ ਸਿਸਟਮ ਸੈਂਟਰ ਤ੍ਰਿਵੇਂਦਰਮ ਵਿਚ ਹੈ। ਆਈਆਈਟੀ ਕਾਨਪੁਰ ਤੋਂ ਪੀਐਚਡੀ ਵੀ ਕਰ ਰਹੇ ਹਨ। ਨੌਜਵਾਨ ਸਾਇੰਸਦਾਨ ਨੇ ਚੰਦਰਯਾਨ ਦੇ ਤਿੰਨੋਂ ਮਿਸ਼ਨਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ। 12ਵੀਂ ਨਾਨ ਮੈਡੀਕਲ ਦੀ ਪੜ੍ਹਾਈ ਤਲਵਾੜਾ ਤੋਂ ਪੂਰੀ ਕੀਤੀ। 2016 ਵਿਚ ਬੀ.ਟੈਕ (ਮਕੈਨੀਕਲ) ਕੀਤੀ। ਆਈਆਈਟੀ ਮੁੰਬਈ ਤੋਂ ਐਮ.ਟੈਕ ਕੀਤੀ ਤੇ 2016 ‘ਚ ਇਸਰੋ ਜਾਇਨ ਕੀਤੀ।
ਹਰਜੀਤ ਸਿੰਘ ਨੇ ਚੰਦਰਯਾਨ-3 ਦਾ ਡਿਜ਼ਾਈਨ ਤਿਆਰ ਕੀਤਾ ਮੋਗਾ
ਚੰਦਰਯਾਨ-3 ਦਾ ਡਿਜ਼ਾਈਨ ਤਿਆਰ ਕਰਨ ਵਿਚ ਹਰਜੀਤ ਸਿੰਘ ਦੀ ਮੁੱਖ ਭੂਮਿਕਾ ਰਹੀ। ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਸਰਕਾਰੀ ਇੰਜੀਨੀਅਰਿੰਗ ਕਾਲਜ ਤੋਂ ਬੀ.ਟੈਕ (ਮਕੈਨੀਕਲ) ਕੀਤੀ। ਫਿਰ ਉਹ ਕੇਰਲ ਇਸਰੋ ਨਾਲ ਜੁੜੇ।
ਕਮਲ ਨੇ ਕੁਆਲਿਟੀ ਅਫਸਰ ਦੀ ਭੂਮਿਕਾ ਨਿਭਾਈ
ਪਟਿਆਲਾ : ਕਸਬਾ ਸਨੌਰ ਦੇ ਪਿੰਡ ਮਗਰ ਸਾਹਿਬ ਦੇ ਨਿਵਾਸੀ 25 ਸਾਲਾਂ ਦੇ ਕਮਲਦੀਪ ਨੇ ਕੁਆਲਿਟੀ ਅਧਿਕਾਰੀ ਦੇ ਤੌਰ ‘ਤੇ ਚੰਦਰਯਾਨ-3 ਦੀ ਲੈਂਡਿੰਗ ਵਿਚ ਅਹਿਮ ਭੂਮਿਕਾ ਨਿਭਾਈ। ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਕੂਲ ‘ਚੋਂ ਕਰਨ ਤੋਂ ਬਾਅਦ ਕਮਲਦੀਪ ਨੇ ਫਿਜ਼ਿਕਸ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸਰੋ ਜੁਆਇਨ ਕੀਤੀ।
ਨੀਤਿਸ਼ ਨੇ ਇਸਰੋ ‘ਚ ਡਿਜ਼ਾਈਨਿੰਗ ਸੈਕਸ਼ਨ ਸੰਭਾਲਿਆ
ਫਾਜ਼ਿਲਕਾ : 22 ਸਾਲਾਂ ਦੇ ਨੀਤਿਸ਼ ਧਵਨ ਨਿਵਾਸੀ ਐਮ.ਸੀ. ਕਾਲੋਨੀ ਚੰਦਰਯਾਨ ਦੇ ਡਿਜ਼ਾਈਨਿੰਗ ਵਿਭਾਗ ਵਿਚ ਹੈ। ਆਈ.ਆਈ.ਟੀ. ਰੁੜਕੀ ਤੋਂ ਬੀ.ਟੈਕ ਕੀਤੀ।
ਆਈ.ਆਈ.ਟੀ. ਤੋਂ ਬਾਅਦ ਜਗਮੀਤ ਸਿੰਘ ਇਸਰੋ ਨਾਲ ਜੁੜੇ : ਜਗਮੀਤ ਸਿੰਘ ਵੀ ਡਿਜ਼ਾਈਨਿੰਗ ਵਿਭਾਗ ਵਿਚ ਹੈ। ਆਈ.ਆਈ.ਟੀ. ਰੋਪੜ ਤੋਂ ਉਚ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਇਸਰੋ ਨਾਲ ਜੁੜੇ। ਜਗਮੀਤ ਦੇ ਵੱਡੇ ਭਰਾ ਵੀ ਵਿਗਿਆਨਕ ਹਨ।

 

Check Also

ਸ੍ਰੀ ਹੇਮਕੁੰਟ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ

ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ …