Breaking News
Home / ਹਫ਼ਤਾਵਾਰੀ ਫੇਰੀ / ਦਸੰਬਰ ਮਹੀਨੇ ਦੌਰਾਨ ਕੈਨੇਡਾ ਵਿਚ ਨਵੀਆਂ ਨੌਕਰੀਆਂ ਅਤੇ ਅਰਥਚਾਰੇ ‘ਚ ਰਿਕਾਰਡ ਵਾਧਾ ਹੋਇਆ : ਸੋਨੀਆ ਸਿੱਧੂ

ਦਸੰਬਰ ਮਹੀਨੇ ਦੌਰਾਨ ਕੈਨੇਡਾ ਵਿਚ ਨਵੀਆਂ ਨੌਕਰੀਆਂ ਅਤੇ ਅਰਥਚਾਰੇ ‘ਚ ਰਿਕਾਰਡ ਵਾਧਾ ਹੋਇਆ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਦਸੰਬਰ ਮਹੀਨੇ ਦੌਰਾਨ ਨੌਕਰੀਆਂ ਅਤੇ ਦੇਸ਼ ਦੇ ਅਰਥਚਾਰੇ ਵਿਚ ਹੋਏ ਭਾਰੀ ਵਾਧੇ ਬਾਰੇ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਖਬਰ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦਸੰਬਰ 2024 ਵਿੱਚ ਦੇਸ਼ ਵਿੱਚ 91,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ। ਨੌਕਰੀਆਂ ਵਿੱਚ ਵਾਧੇ ਦੀ ਹੋਈ ਇਹ ਸ਼ਾਨਦਾਰ ਪ੍ਰਾਪਤੀ ਗਲੋਬਲ ਪੱਧਰ ‘ਤੇ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਕੈਨੇਡਾ ਦੇ ਅਰਥਚਾਰੇ ਵਿੱਚ ਜਨਵਰੀ 2023 ਤੋਂ ਅਗਲੇਰੇ ਮਹੀਨਿਆਂ ਦੌਰਾਨ ਹੋਏ ਵਾਧੇ ਨਾਲੋਂ ਸਭ ਤੋਂ ਵਧੇਰੇ ਹੈ। ਇਹ ਨਵੀਆਂ ਨੌਕਰੀਆਂ ਹੈੱਲਥਕੇਅਰ, ਸੋਸ਼ਲ ਅਸਿਸਟੈਂਸ, ਸਿੱਖਿਆ, ਟ੍ਰਾਂਸਪੋਰਟੇਸ਼ਨ ਵੇਅਰਹਾਊਸਿੰਗ, ਫਾਈਨਾਂਸ਼ੀਅਲ ਤੇ ਰੀਅਲ ਅਸਟੇਟ ਵਰਗੇ ਮੁੱਖ- ਖੇਤਰਾਂ ਵਿੱਚ ਪੈਦਾ ਹੋਈਆਂ ਹਨ। ਇਹ ਖੇਤਰ ਦੇਸ਼ ਦੇ ਅਰਥਚਾਰੇ ਵਿੱਚ ਵਾਧੇ ਅਤੇ ਇਸ ਦੀ ਸਥਿਰਤਾ ਰੱਖਣ ਵਿੱਚ ਮੁੱਖ-ਭੂਮਿਕਾ ਨਿਭਾਉਣ ਵਿਚ ਸਹਾਇਕ ਹੁੰਦੇ ਹਨ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਅਸੀਂ ਸਾਰੇ ਮਿਲ ਕੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਭਰਪੂਰ ਯਤਨ ਕਰ ਰਹੇ ਹਾਂ। ਸਾਡਾ ਹੈੱਲਥਕੇਅਰ ਸਿਸਟਮ ਦੇਸ਼-ਵਾਸੀਆਂ ਦੀਆਂ ਸਿਹਤ ਸਬੰਧੀ ਲੋੜਾਂ ਦੇ ਆਧਾਰਿਤ ਹੈ। ਨੌਕਰੀਆਂ ਵਿੱਚ ਹੋਇਆ ਇਹ ਰਿਕਾਰਡ ਵਾਧਾ ਦੇਸ਼-ਵਾਸੀਆਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ, ਉਨ੍ਹਾਂ ਦੀ ਕੰਮ ਕਰਨ ਦੀ ਲਗਨ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਲਾਗੂ ਕੀਤੀਆਂ ਗਈਆਂ ਸਾਰਥਿਕ ਪਾਲਸੀਆਂ ਸਦਕਾ ਹੋਇਆ ਹੈ।”
ਨੌਕਰੀਆਂ ਵਿੱਚ ਹੋਏ ਵਾਧੇ ਦੀ ਖ਼ਬਰ ਦੇ ਨਾਲ ਨਾਲ ਐਮ.ਪੀ. ਸਿੱਧੂ ਨੇ ਬਰੈਂਪਟਨ ਵਿੱਚ ਪਬਲਿਕ ਟਰਾਂਜ਼ਿਟ, ਇਨਫਰਾਸਟਰੱਕਚਰ ਅਤੇ ਇਕਨਾਮਿਕ ਗਰੋਥ ਦੀ ਵੀ ਗੱਲ ਕੀਤੀ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਾਰਥਿਕ ਯਤਨਾਂ ਨਾਲ ਬਰੈਂਪਟਨ ਤੇ ਹੋਰ ਸ਼ਹਿਹਰਾਂ ਵਿੱਚ ਇਨ੍ਹਾਂ ਖ਼ੇਤਰਾਂ ਵਿੱਚ ਫੈੱਡਰਲ ਸਰਕਾਰ ਵੱਲੋਂ ਭਾਰੀ ਨਿਵੇਸ਼ ਕੀਤੇ ਗਏ ਹਨ ਜਿਨ੍ਹਾਂ ਨਾਲ ਸਥਾਨਕ ਕਮਿਊਨਿਟੀਆਂ ਅਤੇ ਸਮੁੱਚੇ ਦੇਸ਼ ਨੂੰ ਲਾਭ ਹੋਇਆ ਹੈ।

 

Check Also

ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ

ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਚੀਫ ਜਸਟਿਸ ਨੇ 47ਵੇਂ ਰਾਸ਼ਟਰਪਤੀ ਵਜੋਂ ਦਿਵਾਇਆ …