Breaking News
Home / ਹਫ਼ਤਾਵਾਰੀ ਫੇਰੀ / ਐਮਾਜ਼ੋਨ ਨੇ ਕਿਊਬਕ ਦੇ ਸਾਰੇ ਗੁਦਾਮ ਕੀਤੇ ਬੰਦ, 1700 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ

ਐਮਾਜ਼ੋਨ ਨੇ ਕਿਊਬਕ ਦੇ ਸਾਰੇ ਗੁਦਾਮ ਕੀਤੇ ਬੰਦ, 1700 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ

ਮਾਂਟਰੀਅਲ/ਬਿਊਰੋ ਨਿਊਜ਼ : ਆਨਲਾਈਨ ਰਿਟੇਲ ਦਿੱਗਜ ਕੰਪਨੀ ਐਮਾਜ਼ੋਨ ਕਿਊਬਕ ਵਿੱਚ ਆਪਣੇ ਸਾਰੇ ਗੁਦਾਮਾਂ ਨੂੰ ਬੰਦ ਕਰ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ।
ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਦੋ ਮਹੀਨਿਆਂ ਵਿੱਚ ਸੱਤ ਆਪਰੇਸ਼ਨ ਸਥਾਨਾਂ, ਇੱਕ ਸਪਲਾਈ ਕੇਂਦਰ, ਦੋ ਸੋਰਟਿੰਗ ਕੇਂਦਰਾਂ, ਤਿੰਨ ਡਿਲੀਵਰੀ ਸਟੇਸ਼ਨਾਂ ਅਤੇ ਇੱਕ ਏਐੱਮਐਕਸਐੱਲ (ਜ਼ਿਆਦਾ ਵੱਡੇ) ਡਿਲੀਵਰੀ ਸਟੇਸ਼ਨ ‘ਤੇ ਆਪਰੇਸ਼ਨ ਬੰਦ ਕਰ ਦੇਵੇਗੀ, ਜੋ ਇੱਕ ਸੋਰਟਿੰਗ ਕੇਂਦਰ ਨਾਲ ਸਥਿਤ ਹੈ।
ਐਮਾਜ਼ੋਨ ਦੀ ਸਪੋਕਸਪਰਸਨ ਬਾਰਬਰਾ ਏਗਰੇਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਫੈਸਲਾ ਪਿਛਲੇ ਬਸੰਤ ਵਿੱਚ ਕਿਊਬਕ ਦੇ ਲਾਵਲ ਵਿੱਚ ਐਮਾਜ਼ੋਨ ਦੇ ਇਕ ਗੁਦਾਮ ਵਿੱਚ 200 ਕਰਮਚਾਰੀਆਂ ਦੇ ਸੰਘੀਕਰਨ ਬਾਅਦ ਲਿਆ ਗਿਆ ਸੀ। ਕੁਲ ਮਿਲਾ ਕੇ, ਕਿਊਬਕ ਵਿੱਚ 1700 ਰੈਗੂਲਰ ਕਰਮਚਾਰੀਆਂ ਅਤੇ 250 ਅਸਥਾਈ ਸੀਜ਼ਨਲ ਮਜ਼ਦੂਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ।

 

Check Also

ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ

ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਚੀਫ ਜਸਟਿਸ ਨੇ 47ਵੇਂ ਰਾਸ਼ਟਰਪਤੀ ਵਜੋਂ ਦਿਵਾਇਆ …