ਸਰਕਾਰ ਨੇ ਕਰੋਨਾ ਵਾਇਰਸ ਕਾਰਨ ਲਗਾਈ ਨਵੀਂ ਸ਼ਰਤ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਤੋਂ ਬਚਾਅ ਲਈ ਕੈਨੇਡਾ ਸਰਕਾਰ ਵਲੋਂ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਦੇਸ਼ ਵਿਚ ਦਾਖਲ ਕਰਨ ਲਈ ਇਕ ਨਵੀਂ ਸ਼ਰਤ ਦਾ ਐਲਾਨ ਕੀਤਾ ਹੈ। ਜਿਸ ਤਹਿਤ 21 ਨਵੰਬਰ ਤੋਂ ਕੈਨੇਡਾ ਵਿਚ ਪਹੁੰਚਣ ਵਾਲੇ ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਆਪਣੀ ਜਾਣਕਾਰੀ ਨੂੰ ਇਲੈਕਟ੍ਰੋਨਿਕ ਤੌਰ ‘ਤੇ (ਫੋਨ ਜਾਂ ਕੰਪਿਊਟਰ ਦੀ ਮਦਦ ਨਾਲ਼) ਐਰਾਈਵ-ਕੈਨ ਐਪ ਰਾਹੀਂ ਦੇਣ ਦੀ ਜ਼ਰੂਰਤ ਹੋਏਗੀ। ਐਪ ਵਿਚ ਦਿੱਤੀ ਜਾਣਕਾਰੀ ਯਾਤਰੀ ਤੋਂ ਪਹਿਲਾਂ ਕੈਨੇਡਾ ਵਿਚ ਸਰਕਾਰ ਦੇ ਕੰਪਿਊਟਰਾਂ ‘ਚ ਪੁੱਜ ਜਾਇਆ ਕਰੇਗੀ ਅਤੇ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਧਿਕਾਰੀ ਉਸ ਨੂੰ ਦੇਖ-ਪਰਖ ਸਕਣਗੇ। ਯਾਤਰੀ ਦੀ ਸੰਪਰਕ ਜਾਣਕਾਰੀ ਵਿਚ ਕੁਆਰੰਟਾਈਨ ਯੋਜਨਾ, ਅਤੇ ਕੋਵਿਡ-19 ਸਵੈ-ਮੁਲਾਂਕਣ (ਸਵਾਲਾਂ ਦੇ ਜਵਾਬ) ਸ਼ਾਮਿਲ ਹੋਵੇਗਾ। ਕੈਨੇਡਾ ਵਿਚ ਦਾਖਲ ਹੋਣ ਵੇਲੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਆਪਣੀ ਐਪ ਵਿਚ ਭਰੀ ਜਾਣਕਾਰੀ ਦੀ ਰਸੀਦ ਦਿਖਾਉਣੀ ਪਵੇਗੀ। ਉਹ ਲੋਕ ਜੋ ਕਿਸੇ ਅਪੰਗਤਾ ਜਾਂ ਹੋਰ ਮੰਨੇ ਜਾ ਸਕਣ ਵਾਲੇ ਨਿੱਜੀ ਕਾਰਨ ਕਰਕੇ ਐਪ ਰਾਹੀਂ ਜਾਣਕਾਰੀ ਨਹੀਂ ਦੇ ਸਕਣਗੇ, ਉਨ੍ਹਾਂ ਲਈ ਕੈਨੇਡਾ ਵਿਚ ਦਾਖਲ ਹੋ ਕੇ 1-833-641-0343 ਟੈਲੀਫੋਨ ਨੰਬਰ ‘ਤੇ ਕਾਲ ਕਰਨਾ ਜ਼ਰੂਰੀ ਹੋਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …