ਬਰੈਂਪਟਨ/ਬਿਊਰੋ ਨਿਊਜ਼ : ਵਿਸ਼ਵ-ਵਿਆਪੀ ਅਨਿਸ਼ਚਤਾ ਅਤੇ ਅਰਥਚਾਰੇ ਦੀਆਂ ਚੁਣੌਤੀਆਂ ਦੇ ਚੱਲ ਰਹੇ ਅਜੋਕੇ ਦੌਰ ਵਿੱਚ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੋਨੀਆ ਸਿੱਧੂ ਮਾਰਕ ਕਾਰਨੀ ਦੀ ਕੈਨੇਡਾ ਦੇ ਭਵਿੱਖ ਨੂੰ ਉੱਜਲਾ ਕਰਨ ਲਈ ਸਮੂਹਿਕ ਯੋਜਨਾ ਦੀ ਡੱਟਵੀਂ ਹਮਾਇਤ ਕਰਦੇ ਹਨ। ਉਨ÷ ਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਜਾ ਰਹੀਆਂ ਟੈਰਿਫ਼ ਲਗਾਉਣ ਤੇ ਵਧਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਮੁਕਾਬਲਾ ਕਰਨ ਲਈ ਅਤੇ ਕੈਨੇਡਾ ਦਾ ਸੁਤੰਤਰ ਲੋਕਤੰਤਰਿਕ ਢਾਂਚਾ ਕਾਇਮ ਰੱਖਣ ਲਈ ਲਿਬਰਲ ਪਾਰਟੀ ਕੈਨੇਡਾ ਦੇ ਵਰਕਰਾਂ, ਬਿਜ਼ਨੈੱਸਾਂ ਤੇ ਉਦਯੋਗਾਂ ਦੀ ਮਦਦ ਕਰੇਗੀ ਅਤੇ ਦੇਸ਼ ਦੀ ਫ਼ੌਜੀ ਤਾਕਤ ਨੂੰ ਵਧਾਉਣ ਤੇ ਵਿਓਪਾਰ ਵਿੱਚ ਬਦਲਵੇਂ ਉਪਰਾਲੇ ਕਰਨ ਵਿੱਚ ਪੂੰਜੀ ਨਿਵੇਸ਼ ਕਰੇਗੀ।
ਕੈਨੇਡਾ ਨੂੰ ਮਜ਼ਬੂਤ ਕਰਨ ਲਈ ਮਾਰਕ ਕਾਰਨੀ ਨੇ ਹੇਠ ਲਿਖੇ ਢੰਗ-ਤਰੀਕੇ ਸੁਝਾਏ ਹਨ :
*ਸਕਿੱਲ ਸੁਧਾਰ ਤੇ ਸਿਖਲਾਈ ਲਾਭ: ਉਤਪਾਦਨ, ਸਿਹਤ ਸੰਭਾਲ, ਉਸਾਰੀ, ਬਨਾਉਟੀ-ਬੁੱਧੀ (ਏ.ਆਈ.) ਤੇ ਤਕਨਾਲੋਜੀ ਵਰਗੇ ਖ਼ੇਤਰਾਂ ਵਿੱਚ ਕੰਮ ਕਰਦੇ ਕਾਮਿਆਂ ਦੀ ਸਿਖਲਾਈ ਲਈ ਪਹਿਲ ਦੇ ਆਧਾਰ ‘ਤੇ 15,000 ਡਾਲਰ ਦੀ ਅਦਾਇਗੀ ਕਰਨਾ। ਵਰਕਰਾਂ ਨੂੰ ਦਿੱਤੇ ਜਾਣ ਵਾਲਾ ਇਹ ਲਾਭ ਉਨ÷ ਾਂ ਵੱਲੋਂ ਨਵੇਂ ਸਕਿੱਲ ਸਿੱਖਣ ਅਤੇ ਭਵਿੱਖਮਈ ਨੌਕਰੀਆਂ ਵਿੱਚ ਸਫ਼ਲਤਾ ਲਈ ਸਹਾਈ ਹੋਵੇਗਾ।
*ਰੱਖਿਆ ਵਿਭਾਗ ਦੇ ਢਾਂਚੇ ਦਾ ਨਵੀਨੀਕਰਨ: ਰੱਖਿਆ ਵਿਭਾਗ ਵਿੱਚ ‘ਡਿਫੈਂਸ ਰੈਕਰੂਟਮੈਂਟ ਏਜੰਸੀ’ ਕਾਇਮ ਕਰਨਾ ਤਾਂ ਜੋ ਇਸ ਵਿਭਾਗ ਦੇ ਨਵੀਨੀਕਰਨ ਲਈ ਨਵੇਂ ਢੰਗ-ਤਰੀਕੇ ਅਪਨਾਏ ਜਾ ਸਕਣ ਅਤੇ ਸਟੀਲ, ਅਲਮੀਨੀਅਮ ਤੇ ਹੋਰ ਧਾਤਾਂ ਦੀਆਂ ਕੈਨੇਡਾ ਵਿੱਚ ਬਣੀਆਂ ਹੋਈਆਂ ਵਸਤਾਂ ਨੂੰ ਪਹਿਲ ਦਿੱਤੀ ਜਾ ਸਕੇ।
*ਨਵੀਆਂ ਖੋਜ ਨੂੰ ਉਤਸ਼ਾਹਿਤ ਕਰਨਾ: ਏ.ਆਈ, ਕੁਆਂਟਮ ਕੰਪਿਊਟਿੰਗ ਤੇ ਸਾਈਬਰ ਸਕਿਉਰਿਟੀ ਖ਼ੇਤਰਾਂ ਵਿੱਚ ‘ਮੇਡ-ਇਨ-ਕੈਨੇਡਾ ਸਲਿਊਸ਼ਨਾਂ’ ਲਈ ਬਿਓਰੋ ਆਫ਼ ਰਿਸਰਚ, ਇੰਜੀਨੀਅਰਿੰਗ ਐਂਡ ਐਡਵਾਂਸਡ ਲੀਡਰਸ਼ਿਪ ਕਾਇਮ ਕਰਨਾ।
* ਵਿਓਪਾਰ ਦੇ ਮੌਕਿਆਂ ‘ਚ ਵਾਧਾ ਕਰਨਾ: ‘ਕੈਨਐਕਸਪੋਰਟ ਪ੍ਰੋਗਰਾਮ’ ਰਾਹੀਂ ਵਿਓਪਾਰ ਵਿੱਚ ਬਦਲਵੇਂ ਪ੍ਰਬੰਧ ਕਰਕੇ ਇਸ ਨੂੰ ਵਿਸ਼ਵ-ਪੱਧਰ ‘ਤੇ ਅਮਰੀਕਾ ਤੋਂ ਅਗਾਂਹ ਹੋਰ ਦੇਸ਼ਾਂ ਵਿੱਚ ਫੈਲਾਉਣ ਲਈ ਕੈਨੇਡੀਅਨ ਡਿਫ਼ੈਂਸ ਬਿਜ਼ਨੈੱਸ ਦੀ ਸਹਾਇਤਾ ਕਰਨਾ।
*ਘਰੇਲੂ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨਾ: ‘ਰੀਆਰਮ ਯੌਰਪ ਪਲੈਨ’ ਵਿੱਚ ਕੈਨੇਡਾ ਦੀ ਸ਼ਮੂਲੀਅਤ ਨੂੰ ਅੱਗੇ ਵਧਾਉਣਾ ਅਤੇ ਕੈਨੇਡੀਅਨ ਉਦਯੋਗਾਂ ਵਿੱਚ ਪੂੰਜੀ ਨਿਵੇਸ਼ ਨੂੰ ਪਹਿਲ ਦੇਣਾ।
ਲਿਬਰਲ ਪਾਰਟੀ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਕੈਨੇਡਾ ਦੀ ਆਰਮਡ ਫੋਰਸ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਵਿੱਚ ਪੂੰਜੀ ਨਿਵੇਸ਼ ਕਰਨ ਵਿੱਚ ਸਹਾਈ ਹੋਣਗੇ। ਇਨ÷ ਾਂ ਵਿੱਚ ਫ਼ੌਜੀਆਂ ਦੀਆਂ ਤਨਖ਼ਾਹਾਂ ਵਧਾਉਣੀਆਂ, ਉਨ÷ ਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਅਤੇ ਫ਼ੌਜ ਵਿੱਚ ਜਵਾਨ ਭਰਤੀ ਕਰਨ ਦੇ ਢੰਗਾਂ-ਤਰੀਕਿਆਂ ਦਾ ਨਵੀਨੀਕਰਨ ਸ਼ਾਮਲ ਹਨ। ਇਸ ਦੇ ਨਾਲ ਹੀ ਮਾਰਕ ਕਾਰਨੀ ਦੀ ਯੋਜਨਾ ਵਿੱਚ ਸਕਿੱਲਡ-ਵਰਕਰਾਂ ਦੀ ਸਿਖਲਾਈ ਲਈ 8,000 ਡਾਲਰ ਤੱਕ ਦੀ ਰਾਸ਼ੀ ਵੀ ਸ਼ਾਮਲ ਹੈ। ਇਸ ਨਾਲ ਇਨ÷ ਾਂ ਟਰੇਡਾਂ ਵਿੱਚ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਦੇ ਹੋਰ ਮੌਕੇ ਪੈਦਾ ਹੋਣਗੇ।
ਮਾਰਕ ਕਾਰਨੀ ਨੇ ਹਾਲ ਵਿੱਚ ਹੀ ਯੋਜਨਾਬੱਧ ਜੁਰਮਾਂ ਨੂੰ ਨੱਥ ਪਾਉਣ, ਅਮਰੀਕਾ ਵਾਲੇ ਪਾਸਿਉਂ ਆਉਣ ਵਾਲੇ ਗ਼ੈਰ-ਕਾਨੂੰਨੀ ਹਥਿਆਰਾਂ ਤੇ ਨਸ਼ਿਆਂ ਦੀ ਰੋਕ ਲਈ ਅਤੇ ਕਮਿਊਨਿਟੀ ਸੁਰੱਖਿਆ ਲਈ ਹਰਕਤ ਵਿੱਚ ਲਿਆਂਦੀ ਜਾ ਰਹੀ ਆਪਣੀ ਯੋਜਨਾ ਬਾਰੇ ਖੁਲਾਸਾ ਕੀਤਾ ਹੈ। ਉਨ÷ ਾਂ ਵੱਲੋਂ ਸੁਝਾਏ ਗਏ ਢੰਗਾਂ-ਤਰੀਕਿਆਂ ਵਿਚ ਗੰਨ ਕੰਟਰੋਲ ਕਾਨੂੰਨਾਂ ਨੂੰ ਸਖ਼ਤ ਕਰਨਾ, ਲਾਅ ਐੱਨਫੋਰਸਮੈਂਟ ਨੂੰ ਮਜ਼ਬੂਤ ਕਰਨਾ ਅਤੇ ਹਿੰਸਾ ਤੇ ਯੋਜਨਾਬੱਧ ਜੁਰਮਾਂ ਨੂੰ ਖ਼ਤਮ ਕਰਨਾ ਸ਼ਾਮਲ ਹੈ।
ਉਨ÷ ਾਂ ਦੀ ਇਸ ਯੋਜਨਾ ਦੇ ਹੇਠ-ਲਿਖੇ ਪਹਿਲੂ ਪ੍ਰਮੁੱਖ ਹਨ :
* ਗੰਨ ਕੰਟਰੋਲ ਤਰੀਕੇ: ਅਸਾਲਟ ਵਰਗੇ ਮਾਰੂ ਹਥਿਆਰ ਵਾਪਸ ਲੈਣੇ, ਹਿੰਸਕ ਜੁਰਮਾਂ ਵੱਚ ਸ਼ਾਮਲ ਦੋਸ਼ੀਆਂ ਦੇ ਲਾਇਸੈਂਸ ਕੈਂਸਲ ਕਰਨੇ ਅਤੇ ਨਵੇਂ ਅਗਨੀ-ਹਥਿਆਰਾਂ ਦੇ ਮਾਡਲਾਂ ਦੇ ਵਰਗੀਕਰਨ ਲਈ ਆਰ.ਸੀ.ਐੱਮ.ਪੀ. ਜਵਾਨਾਂ ਦੀ ਭਰਤੀ ਕਰਨਾ।
*ਲਾਅ ਐੱਨਫੋਰਸਮੈਂਟ ‘ਚ ਵਾਧਾ: ਨਵੇਂ 1,000 ਆਰ.ਸੀ.ਐੱਮ.ਪੀ. ਅਫ਼ਸਰ ਭਰਤੀ ਕਰਨੇ ਅਤੇ ਰਿਜਾਇਨਾ ਵਿਚ ਆਰ.ਸੀ.ਐੱਮ.ਪੀ. ਅਕੈਡਮੀ ਕਾਇਮ ਕਰਨਾ। ਇਸ ਦੇ ਨਾਲ ਹੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ 1,000 ਨਵੇਂ ਸੀ.ਬੀ.ਐੱਸ.ਏ. ਅਫ਼ਸਰਾਂ ਨੂੰ ਸਿਖਲਾਈ ਦੇਣਾ।
*ਨਿਆਂ-ਪ੍ਰਣਾਲੀ ਵਿੱਚ ਸੁਧਾਰ: ਨਸ਼ਿਆਂ ਦੀ ਤਸਕਰੀ ਅਤੇ ਯੋਜਨਾਬੱਧ ਜੁਰਮਾਂ ਨੂੰ ਰੋਕਣ ਲਈ ਪ੍ਰਾਸੀਕਿਊਸ਼ਨ ਫ਼ੰਡਿੰਗ ਵਿੱਚ ਵਾਧਾ ਕਰਨਾ, ਬਾਰ-ਬਾਰ ਕਾਨੂੰਨ ਤੋੜਨ ਵਾਲਿਆਂ ਲਈ ਜਮਾਨਤ ਦੇ ਨਿਯਮ ਸਖ਼ਤ ਕਰਨਾ ਅਤੇ ਲਿੰਗਕ-ਹਿੰਸਾ ਵਿਰੱਧ ਸਖ਼ਤ ਕਾਰਵਾਈ ਹੋਣੀ।
*ਕਮਿਊਨਿਟੀਆਂ ਦੇ ਬਚਾਅ ਲਈ ਉਪਰਾਲੇ: ਨਫ਼ਰਤੀ ਜੁਰਮਾਂ ਵਿਰੁੱਧ ਸਖ਼ਤ ਕਾਨੂੰਨ ਬਨਾਉਣਾ, ਪੂਜਾ ਦੇ ਅਸਥਾਨਾਂ ਤੇ ਸਕੂਲਾਂ ਦੀ ਸੁਰੱਖਿਆ ਵਿੱਚ ਵਾਧਾ ਕਰਨਾ ਅਤੇ ਮੈਂਟਲ ਹੈੱਲਥ ਦੇ ਸ਼ੁਰੂਆਤੀ ਪੜਾਅ ਵਾਲੇ ਰੋਗੀਆਂ ਦੇ ਇਲਾਜ ਲਈ ਪੂੰਜੀ ਨਿਵੇਸ਼ ਕਰਨਾ।
ਕਾਰਨੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੈਨੇਡਾ ਵਿੱਚ ਸ਼ਿਕਾਰ ਕਰਨ ਵਾਲਿਆਂ ਦੇ ਹਿੱਤਾਂ ਨਾਲੋਂ ਲੋਕਾਂ ਦੀ ਸੁਰੱਖਿਆ ਵਿੱਚ ਸੰਤੁਲਨ ਕਾਇਮ ਰੱਖਣ ਲਈ ਜ਼ਰੂਰੀ ਹਨ। ਉਨ÷ ਾਂ ਦੀ ਇਹ ਯੋਜਨਾ ਬੱਚਿਆਂ ਨੂੰ ਨਿਸ਼ਾਨਾ ਬਨਾਉਣ ਵਾਲੇ ‘ਔਨ-ਲਾਈਨ ਜੁਰਮਾਂ’ ਅਤੇ ਮਨੁੱਖੀ ਤਸਕਰੀ ਨੂੰ ਨੱਥ ਪਾਉਣ ਵੱਲ ਵੀ ਸੇਧਤ ਹੈ।
ਇਸ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਦੱਸਿਆ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਉਪਰਾਲੇ ਬਰੈਂਪਟਨ ਸਾਊਥ-ਵਾਸੀਆਂ ਲਈ ਵੀ ਬੜੇ ਮਹੱਤਵਪੂਰਨ ਹਨ। ਉਨ÷ ਾਂ ਹੋਰ ਕਿਹਾ, ”ਮਾਰਕ ਕਾਰਨੀ ਦੀ ਇਹ ਦੂਰ-ਅੰਦੇਸ਼ੀ ਮਜ਼ਬੂਤ ਕੈਨੇਡਾ ਦੀ ਸੂਚਕ ਹੈ। ਆਪਣੇ ਵਰਕਰਾਂ, ਬਿਜ਼ਨੈੱਸਾਂ ਤੇ ਉਦਯੋਗਾਂ ਦੀ ਸਹਾਇਤਾ ਕਰਕੇ ਅਸੀਂ ਨਵੀਆਂ ਨੌਕਰੀਆਂ ਪੈਦਾ ਕਰ ਰਹੇ ਹਾਂ, ਆਪਣੇ ਦੇਸ਼ ਦੀ ਸੁਤੰਤਰਤਾ ਨੂੰ ਕਾਇਮ ਰੱਖ ਰਹੇ ਹਾਂ ਅਤੇ ਦੇਸ਼ ਵਧੀਆ ਭਵਿੱਖ ਦੀ ਕਾਮਨਾ ਕਰਦੇ ਹਾਂ ਜਿਸ ਉੱਪਰ ਸਾਨੂੰ ਮਾਣ ਹੈ।”
ਲਿਬਰਲ ਪਾਰਟੀ ਬਾਹਰਲੀਆਂ ਧਮਕੀਆਂ ਦੇ ਖ਼ਿਲਾਫ਼ ਖੜਨ, ਕੈਨੇਡਾ-ਵਾਸੀਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਗੀ-7 ਦੇਸਾਂ ਵਿੱਚੋਂ ਸੱਭ ਤੋਂ ਮਜ਼ਬੂਤ ਅਰਥ-ਵਿਵਸਥਾ ਕਾਇਮ ਕਰਨ ਲਈ ਵਚਨਬੱਧ ਹੈ।