Breaking News
Home / ਹਫ਼ਤਾਵਾਰੀ ਫੇਰੀ / ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ

ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ

32 ਸਾਲ ਲੰਘ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ
ਨਵੀਂ ਦਿੱਲੀ/ਬਿਊਰੋ ਨਿਊਜ਼  : 1984 ‘ਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਤੋਂ ਦੇਸ਼ ਦੀ ਸਰਬਉੱਚ ਅਦਾਲਤ ਸੰਤੁਸ਼ਟ ਨਹੀਂ ਹੈ। ਨਿਰਪੱਖ ਜਾਂਚ ਲਈ ਹੁਣ ਸੁਪਰੀਮ ਕੋਰਟ ਉੱਚ ਪੱਧਰੀ ਕਮੇਟੀ ਗਠਨ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਾਡੇ ਦੇਸ਼ ਦਾ ਬਹੁਤ ਗੰਭੀਰ ਮੁੱਦਾ ਹੈ। ਸਾਰਾ ਦੇਸ਼ ਇਸ ਨਸਲਕੁਸ਼ੀ ਲਈ ਇਨਸਾਫ ਚਾਹੁੰਦਾ ਹੈ। ਸੁਪਰੀਮ ਕੋਰਟ ਇਸ ਮਾਮਲੇ ਵਿੱਚ ਪਹਿਲਾਂ ਤੋਂ ਜਾਂਚ ਕਰ ਰਹੀ ਕਮੇਟੀ ‘ਤੇ ਨਿਗਰਾਨੀ ਰੱਖਣ ਲਈ ਨਵਾਂ ਪੈਨਲ ਬਣਾਉਣਾ ਚਾਹੁੰਦਾ ਹੈ। ਇਸ ਦਾ ਕਾਰਨ 32 ਸਾਲ ਲੰਘ ਜਾਣ ਦੇ ਬਾਅਦ ਵੀ ਸਿੱਖ ਨਸਲਕੁਸ਼ੀ ਵਿਚ ਇਨਸਾਫ ਮਿਲਣਾ ਤਾਂ ਦੂਰ, ਸਗੋਂ ਸਪੈਸ਼ਲ ਜਾਂਚ ਟੀਮ 293 ਵਿੱਚੋਂ 240 ਯਾਨੀ 80 ਫੀਸਦ ਮਾਮਲੇ ਬੰਦ ਕਰ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ ‘ਤੇ ਹੁਣ ਸਰਬ-ਉੱਚ ਅਦਾਲਤ ਨੂੰ ਭਰੋਸਾ ਨਹੀਂ ਰਿਹਾ ਤੇ 32 ਸਾਲ ਬਾਅਦ ਇੱਕ ਨਵੀਂ ਕਮੇਟੀ ਇਸ ਦੀ ਜਾਂਚ ਆਰੰਭ ਕਰੇਗੀ।
ਦਿੱਲੀ ਦੇ 1984 ਦੇ ਸਿੱਖ ਕਤਲੇਆਮ ਸਬੰਧੀ ਕਾਇਮ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕੀਤੀ ਜਾਂਚ ਸਬੰਧੀ ਪ੍ਰਗਤੀ ਰਿਪੋਰਟ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ। ਰਿਪੋਰਟ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ.ਖਾਨਵਿਲਕਰ ਤੇ ਜਸਟਿਸ ਐਮ.ਐਮ.ਸ਼ਾਂਤਨਾਗੂਡਰ ਦੇ ਬੈਂਚ ਅੱਗੇ ਪੇਸ਼ ਕੀਤੀ ਗਈ, ਜਿਸ ਨੇ ਇਸ ਨੂੰ ਰਿਕਾਰਡ ਉਤੇ ਲੈ ਲਿਆ। ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਪਿਛਲੀ ਸੁਣਵਾਈ ਦੌਰਾਨ ਜਾਂਚ ਦੀ ਅਦਾਲਤੀ ਨਿਗਰਾਨੀ ਦੀ ਮੰਗ ਕਰਦੀ ਅਪੀਲ ਦੇ ਆਧਾਰ ਉਤੇ ਬੈਂਚ ਨੇ ਕੇਂਦਰ ਨੂੰ ਇਸ ਸਬੰਧੀ ਇਕ ‘ਵਿਸਥਾਰਤ ਰਿਪੋਰਟ’ ਪੇਸ਼ ਕਰਨ ਲਈ ਆਖਿਆ ઠਸੀ। ਉਦੋਂ ਕੇਂਦਰ ਵੱਲੋਂ ਸਿੱਟ ਦਾ ਕੰਮ ‘ਜਾਰੀ ਹੋਣ’ ਦੀ ਗੱਲ ਆਖੀ ਗਈ ਸੀ, ਜਦੋਂ ਕਿ ਬੈਂਚ ਨੇ ਉਸ ਨੂੰ ਚਾਰ ਹਫ਼ਤਿਆਂ ਵਿੱਚ ਇਸ ਮਾਮਲੇ ਸਬੰਧੀ ਚੁੱਕੇ ਗਏ ਕਦਮਾਂ ਦਾ ਵੇਰਵਾ ਦੇਣ ਲਈ ਵੀ ਆਖਿਆ ਸੀ।
ਪਟੀਸ਼ਨਰ ਗੁਰਲਾਡ ਸਿੰਘ ਕਾਹਲੋਂ ਨੇ ਆਖਿਆ ਸੀ ਕਿ ਸਿੱਟ ਦੀ ਮਿਆਦ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ ਤੇ ਇਸ ਦੀ ਮਿਆਦ 17 ਫਰਵਰੀ ਨੂੰ ਪੁੱਗ ਰਹੀ ਸੀ। ਕੇਂਦਰ ਨੇ ਆਪਣੇ ਮੋੜਵੇਂ ਹਲਫ਼ਨਾਮੇ ਵਿੱਚ ਆਖਿਆ ਸੀ ਕਿ ਸਿੱਟ ਦੀ ਜਾਂਚ ਵਿੱਚ ‘ਅਹਿਮ ਪੇਸ਼ਕਦਮੀ’ ਹੋਈ ਹੈ ਅਤੇ 218 ਕੇਸਾਂ ਦੀ ਜਾਂਚ ਕਾਫ਼ੀ ਅੱਗੇ ਪੁੱਜ ਚੁੱਕੀ ਹੈ, ਜਦਕਿ ’22 ਕੇਸਾਂ ਦੀ ਮੁੜ ਜਾਂਚ’ ਦਾ ਫ਼ੈਸਲਾ ਲਿਆ ਗਿਆ ਹੈ।
ਗ਼ੌਰਤਲਬ ਹੈ ਕਿ ਕਾਹਲੋਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਕਤਲੇਆਮ ਦੇ ਪੀੜਤਾਂ ਨੂੰ ਛੇਤੀ ਇਨਸਾਫ਼ ਦਿਵਾਉਣ ਲਈ ਮਾਮਲੇ ਦੀ ਜਾਂਚ ਵਾਸਤੇ ਸਿੱਟ ਕਾਇਮ ਕਰਨ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਇਹ ਹਦਾਇਤ ਦੇਣ ਦੀ ਵੀ ਬੈਂਚ ਨੂੰ ਅਪੀਲ ਕੀਤੀ ਸੀ ਕਿ ਜਾਂਚ ਦਾ ਕੰਮ ਛੇ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇ ਅਤੇ ਜਦੋਂ ਤੱਕ ਚਾਰਜਸ਼ੀਟਾਂ ਦਾਖ਼ਲ ਨਹੀਂ ਹੋ ਜਾਂਦੀਆਂ, ਜਾਂਚ ਸਬੰਧੀ ਸਮੇਂ-ਸਮੇਂ ਉਤੇ ਅਦਾਲਤ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ। ਪਟੀਸ਼ਨਰ ਨੇ ਕਿਹਾ ਕਿ ਕੇਂਦਰ ਨੇ ਤਿੰਨ-ਮੈਂਬਰੀ ਸਿੱਟ 12 ਫਰਵਰੀ, 2015 ਨੂੰ ਕਾਇਮ ਕੀਤੀ ਸੀ ਤੇ ਇਸ ਦੀ ਮਿਆਦ ਵਿੱਚ ਇਕ ਸਾਲ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਮੁਖੀ 1986 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਮੋਦ ਅਸਥਾਨਾ ਹਨ, ਜਦੋਂਕਿ ਰਿਟਾਇਰਡ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਕੇਸ਼ ਕਪੂਰ ਤੇ ਦਿੱਲੀ ਪੁਲਿਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਕੁਮਾਰ ਗਿਆਨੇਸ਼ ਮੈਂਬਰ ਹਨ।
ਨਹਿਰੀ ਪਾਣੀ ਲੈਣ ਆਏ ਹਰਿਆਣਵੀ ਮਿਨਰਲ ਵਾਟਰ ਦੀਆਂ ਬੋਤਲਾਂ ਨਾਲ ਹੀ ਮੰਨ ਗਏ
ਰਾਜਨੀਤਕ ਡਰਾਮਾ ਸਾਬਤ ਹੋਈ ਇਨੈਲੋ ਦੀ ‘ਪਾਣੀਆਂ ਦੀ ਜੰਗ’
ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਆਗੂ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਭੇਜੇ
ਸ਼ੰਭੂ ਬਾਰਡਰ/ਬਿਊਰੋ ਨਿਊਜ਼
ਹਰਿਆਣਾ ਦੇ ਸਿਆਸੀ ਨਕਸ਼ੇ ਤੋਂ ਨੁੱਕਰੇ ਲੱਗੀ ਹੋਈ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਐਸਵਾਈਐਲ ਹੀ ਇਕ ਸਹਾਰਾ ਨਜ਼ਰ ਆਇਆ ਤੇ ਇੰਝ ਇਨੈਲੋ ਵਰਕਰ ਅਭੈ ਚੌਟਾਲਾ ਦੀ ਅਗਵਾਈ ਹੇਠ ਨਹਿਰੀ ਪਾਣੀ ਲੈਣ ਲਈ ਪੰਜਾਬ ਵੱਲ ਵਧੇ ਪਰ ਉਹਨਾਂ ਦੀ ਇਹ ਪਾਣੀਆਂ ਦੀ ਲੜਾਈ ਰਾਜਨੀਤਕ ਡਰਾਮਾ ਹੀ ਬਣ ਕੇ ਰਹਿ ਗਈ। ਦਾਅਵਾ ਤਾਂ ਨਹਿਰ ਪੁੱਟ ਕੇ ਨਹਿਰੀ ਪਾਣੀ ਪੰਜਾਬ ਤੋਂ ਹਰਿਆਣਾ ਲਿਜਾਣ ਦਾ ਕੀਤਾ ਸੀ ਪਰ ਗਰਮੀ ਨਾਲ ਪਸੀਨੋ-ਪਸੀਨੀ ਹੋਏ ਇਨੈਲੋ ਵਰਕਰ ਆਪਣੀ ਪਿਆਸ ਬੁਝਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਵੰਡੀਆਂ ਜਾ ਰਹੀਆਂ ਮਿਨਰਲ ਵਾਟਰ ਦੀਆਂ ਬੋਤਲਾਂ ਲਈ ਹੀ ਜੱਦੋ ਜਹਿਦ ਕਰਦੇ ਨਜ਼ਰ ਆਏ।
ਐਸਵਾਈਐਲ ਨਹਿਰ ਦੀ ਮੁੜ ਖੁਦਾਈ ਕਰਨ ਦੇ ਐਲਾਨ ਤਹਿਤ ਵੀਰਵਾਰ ਨੂੰ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਇਨੈਲੋ ਆਗੂ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਪਟਿਆਲ਼ਾ ਪੁਲਿਸ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਇਨੈਲੋ ਦੇ ਦੋ ਐਮਪੀ, ઠਦਰਜਨ ਭਰ ਵਿਧਾਇਕਾਂ ઠਸਮੇਤ ਕੁੱਲ 73 ਵਿਅਕਤੀ ਸ਼ਾਮਲ ਹਨ।
ਗ਼ੌਰਤਲਬ ਹੈ ਕਿ ਹਰਿਆਣਾ ਦੀ ਵਿਰੋਧੀ ਪਾਰਟੀ ਇਨੈਲੋ ਨੇ ਪੰਜਾਬ ઠਵਿਚ ਕੁਝ ਥਾਵਾਂ ‘ਤੇ ਬੰਦ ਕੀਤੀ ਗਈ ਐਸਵਾਈਐਲ ਨਹਿਰ ਦੀ ਪੰਜਾਬ ਆ ਕੇ ਮੁੜ ਤੋਂ ਪੁਟਾਈ ઠਕਰਨ ਦਾ ਐਲਾਨ ਕੀਤਾ ਸੀ। ਇਸ ਕਾਰਨ ਸ਼ੰਭੂ ਬੈਰੀਅਰ ਅਤੇ ਕਪੂਰੀ ਆਦਿ ਥਾਵਾਂ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਸਮੇਤ ਛੇ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਦੱਸਣਯੋਗ ਹੈ ਕਿ 1982 ਵਿਚ ਐਸਵਾਈਐਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਖੇਤਰ ਵਿਚ ਇਸ ਕਦਰ ਪੁਲਿਸ ਦੀ ਇਹ ਪਹਿਲੀ ਤਾਇਨਾਤੀ ਮੰਨੀ ਜਾ ਰਹੀ ਹੈ। ਇਸ ਦੌਰਾਨ ਦੋ ਆਈਜੀ, ਡੀਆਈਜੀ, ਢਾਈ ਸੌ ਦੇ ਕਰੀਬ ਐਸਪੀ ਤੇ ਡੀਐਸਪੀ ਵੀ ਤਾਇਨਾਤ ਰਹੇ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਖੁਦ ਹਵਾਈ ਜਹਾਜ਼ ઠਰਾਹੀਂ ਸੁਰੱਖਿਆ ਪ੍ਰਬੰਧਾਂ ‘ਤੇ ਨਿਗਾਹ ਰੱਖ ਰਹੇ ਸਨ।
ਪੁਲਿਸ ਭਾਵੇਂ ਸਵੇਰ ਤੋਂ ਹੀ ਤਾਇਨਾਤ ਸੀ, ਪਰ ਇਨੈਲੋ ਵਰਕਰ ਚੌਟਾਲਾ ਦੀ ਅਗਵਾਈ ਹੇਠ ਸ਼ਾਮੀ ਪੌਣੇ ਚਾਰ ਵਜੇ ਜਬਰੀ ਪੰਜਾਬ ਦੇ ਇਲਾਕੇ ਵਿਚ ਦਾਖ਼ਲ ਹੋਏ ਤੇ ਉਨ੍ਹਾਂ ਇਥੇ ਸ਼ੰਭੂ ਬਾਰਡਰ ਨੇੜੇ ਪਟਿਆਲਾ ਪੁਲਿਸ ਵੱਲੋਂ ਲਾਏ ਜ਼ਬਰਦਸਤ ਨਾਕੇ ਕੋਲ਼ ਕਹੀਆਂ ઠਨਾਲ਼ ਸੰਕੇਤਕ ਰੂਪ ਵਿਚ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ। ਇਸ ਮੌਕੇ ਲਾਊਡ ਸਪੀਕਰ ਰਾਹੀਂ ਏਐਸਆਈ ਕੁਲਵਿੰਦਰ ਸਿੰਘ (ਸੀਡੀਆਈ) ਵੱਲੋਂ ਕਈ ਵਾਰ ਚੇਤਾਵਨੀ ਦੇ ਬਾਵਜੂਦ ਜਦੋਂ ਉਹ ਨਾ ਹਟੇ ਤਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਦਿੱਤੀ। ਇਸ ‘ਤੇ ਡੀਆਈਜੀ ਆਸ਼ੀਸ ਚੌਧਰੀ ਦੀ ਅਗਵਾਈ ਹੇਠਾਂ ਅੱਗੇ ਵਧੀ ਟੁਕੜੀ ਨੇ ਅਭੈ ਚੌਟਾਲਾ ਸਮੇਤ 74 ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਇਨੈਲੋ ਵਰਕਰ ਵਾਪਸ ਚਲੇ ਗਏ। ਉਨ੍ਹਾਂ ਖ਼ਿਲਾਫ਼ ਥਾਣਾ ਸ਼ੰਭੂ ਦੇ ਮੁਖੀ ਵਜੋਂ ਇੰਸਪੈਕਟਰ ਗੁਰਚਰਨ ਸਿੰਘ ਵੜੈਚ ਨੇ ਧਾਰਾ 188 ਅਤੇ 107/151 ਦੇ ਅਧੀਨ ਕੇਸ ਦਰਜ ਕੀਤਾ ਤੇ ਐਸਡੀਐਮ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਅਭੈ ਚੌਟਾਲਾ, ਅਰਜੁਨ ਚੌਟਾਲਾ, ਅਸ਼ੋਕ ਅਰੋੜਾ, ਪਰਦੀਪ ਦੇਸਵਾਲ, ਐਮਪੀ ਰਣਜੀਤ ਅਰੋੜਾ, ਰਾਜ ਸਭਾ ਮੈਂਬਰ ਰਾਜ ਕੁਮਾਰ ਕਸ਼ਿਅਪ ਸਮੇਤ ਪਦਮ ਦਹੀਆ, ਵੇਦ ਨਰੰਗ, ਮੁਹੰਮਦ ਇਜਲਾਸ, ਸੁਨੀਲ ਲਾਂਬਾ, ਓਮ ਪ੍ਰਕਾਸ਼, ਰਾਮ ਬਾਂਦਰਾ, ਰਾਜਦੀਪ ਸਿੰਘ, ਅਨੂਪ ਫੋਗਟ, ਅਨੂਪ ਧਾਣਕ, ਅਮੀਮ ਅਹਿਮਦ, ਪਰਮਿੰਦਰ ਢੋਲ, ਰਣਬੀਰ ਗੰਗੂਆ, ਜਸਵਿੰਦਰ ਸਿੰਘ ਸੰਧੂ ਪਿਹੋਵਾ, ਕਪੂਰ ਸਿੰਘ ਨਾਰਨੌਲ ਅਤੇ ਸਤੀਸ਼ ਨੰਦਲ ਆਦਿ ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ।
ਇਸ ਨਹਿਰ ਕਾਰਨ ਭਾਵੇਂ ਪਹਿਲਾਂ ਵੀ ਕਈ ਵਾਰ ਵਿਵਾਦ ਉਠਿਆ ਹੈ, ਦੋਵਾਂ ਰਾਜਾਂ ਦੇ ਲੋਕਾਂ ਦਰਮਿਆਨ ਪਹਿਲੀ ਵਾਰ ਸਿੱਧੇ ਟਕਰਾਅ ਵਾਲ਼ੇ ਹਾਲਾਤ ਪੈਦਾ ਹੋਏ। ਦੂਜੇ ਪਾਸੇ ਕਾਂਗਰਸ ਅਤੇ ਹੋਰਨਾਂ ਰਾਜਸੀ ਧਿਰਾਂ ਨੇ ਇਸ ਨੂੰ ਮਹਿਜ਼ ਬਾਦਲ ਅਤੇ ਚੌਟਾਲਾ ਪਰਿਵਾਰਾਂ ਦਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ।
ਬਾਰਡਰ ਸੀਲ ਕੀਤੇ ਜਾਣ ਕਾਰਨ ਹਜ਼ਾਰਾਂ ਲੋਕ ਹੋਏ ਪ੍ਰੇਸ਼ਾਨ : ਚੰਡੀਗੜ੍ਹ: ਇਨੈਲੋ ਦੇ ਅੰਦੋਲਨ ਕਾਰਨ ਪੰਜਾਬ-ਹਰਿਆਣਾ ਸਰਹੱਦ ਉਤੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹਰਾਹ ਨੰਬਰ ਇਕ ਨੂੰ ਸੀਲ ਕੀਤੇ ਜਾਣ ਨਾਲ ਹਜ਼ਾਰਾਂ ਲੋਕਾਂ, ਖ਼ਾਸਕਰ ਮੋਟਰ ਗੱਡੀਆਂ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੰਬਾਲਾ-ਰਾਜਪੁਰਾ ਸੈਕਸ਼ਨ ਉਤੇ ਸੜਕ ਦੇ ਕਰੀਬ 24 ਕਿਲੋਮੀਟਰ ਹਿੱਸੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਸੀ। ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਹੱਦ ਸੀਲ ਕੀਤੇ ਜਾਣ ਕਾਰਨ ਟਰੈਫਿਕ ਨੂੰ ਦੂਜੇ ਰਸਤਿਆਂ ਤੋਂ ਚਲਾਇਆ ਗਿਆ। ਗ਼ੌਰਤਲਬ ਹੈ ਕਿ ਪੰਜਾਬ ਦੇ ਹਜ਼ਾਰਾਂ ਲੋਕਾਂ ਵੱਲੋਂ ਰੋਜ਼ਾਨਾ ਹਰਿਆਣਾ ਰਾਹੀਂ ਦਿੱਲੀ ਜਾਣ ਵਾਸਤੇ ਕੌਮੀ ਸ਼ਾਹਰਾਹ ਨੰਬਰ ਇਕ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਪੁਲਿਸ ਨੇ ਬੈਂਸ ਭਰਾ ਤੇ ਸਾਥੀ ਪਟਿਆਲਾ ਵਿੱਚ ਹੀ ਰੋਕੇ : ਪਟਿਆਲਾ: ਇਨੈਲੋ ਵਰਕਰਾਂ ਦੀ ਕਾਰਵਾਈ ਦੇ ਖ਼ਿਲਾਫ਼ ਕਪੂਰੀ ਜਾਣ ਦੀ ਕੋਸ਼ਿਸ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਉਨ੍ਹਾਂ ਦੇ ਸੈਂਕੜੇ ઠਸਾਥੀਆਂ ਸਮੇਤ ઠਸਮੇਤ ਪੁਲਿਸ ਨੇ ਪਟਿਆਲਾ ਦੀ ਅਨਾਜ ਮੰਡੀ ਕੋਲ਼ ਹੀ ਰੋਕ ਲਿਆ। ਇਥੇ ਪਹਿਲਾਂ ਹੀ ਐਸਪੀ-ਡੀ ઠਹਰਵਿੰਦਰ ਸਿੰਘ ਵਿਰਕ ਤੇ ਹੋਰਨਾਂ ਅਧਿਕਾਰੀਆਂ ਦੀ ઠਅਗਵਾਈ ਹੇਠਾਂ ਪੁਲਿਸ ਫੋਰਸ ਤਾਇਨਾਤ ਸੀ। ਰੋਕੇ ਜਾਣ ‘ਤੇ ਬੈਂਸ ਭਰਾਵਾਂ ਤੇ ਸਾਥੀਆਂ ਨੇ ਇਥੇ ਹੀ ਆਪਣੀ ਲਲਕਾਰ ਰੈਲੀ ਕੀਤੀ ਤੇ ਕਿਹਾ ਕਿ ਕਿਸੇ ਹੋਰ ਸੂਬੇ ਨੂੰ ਪੰਜਾਬ ਵਿਚੋਂ ਪਾਣੀ ਦੀ ਬੂੰਦ ਵੀ ઠਨਹੀਂ ਲੈਣ ਦਿੱਤੀ ਜਾਵੇਗੀ।
ਹਰਿਆਣਾ ਪੁਲਿਸ ਨੇ ਨਾ ਰੋਕੇ ਇਨੈਲੋ ਵਰਕਰ
‘ਜਲ ਯੁੱਧ ਅੰਦੋਲਨ’ ਸ਼ੰਭੂ ਬਾਰਡਰ ‘ਤੇ ਇਨੈਲੋ ਦੇ ਕੁਝ ਆਗੂਆਂ ਦੀਆਂ ਸੀਮਤ ਗ੍ਰਿਫਤਾਰੀਆਂ ਨਾਲ ਸਮਾਪਤ ਹੋ ਗਿਆ ਪਰ ਇਸ ਨਾਲ ਦੋਵਾਂ ਸੁਬਿਆਂ ਵਿਚਾਲੇ ਕੁੜੱਤਣ ਹੋਰ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਦੋਵਾਂ ਸੂਬਿਆਂ ਦੀ ਸ਼ੰਭੂ ਹੱਦ ‘ਤੇ ਇਸ ਤਰ੍ਹਾਂ ઠਦਾ ਮਾਹੌਲ ਸੀ, ਉਸ ਤੋਂ ਮਾਮਲਾ ਦੋ ਸੂਬਿਆਂ ਦਾ ਨਾ ਹੋ ਕੇ ਦੋ ਵਿਰੋਧੀ ਦੇਸ਼ਾਂ ਦਾ ਲੱਗ ਰਿਹਾ ਸੀ। ਹਰਿਆਣਾ ਪੁਲਿਸ ਨੇ ਇਨੈਲੋ ਵਰਕਰਾਂ ਨੂੰ ਪੰਜਾਬ ਵੱਲ ਨੂੰ ਵਧਣ ਤੋਂ ਰੋਕਣ ਲਈ ਤਿੰਨ ਬੈਰੀਕੇਡ ਲਾਏ ਹੋਏ ਸਨ ਪਰ ਹਕੀਕਤ ਵਿੱਚ ਪੁਲਿਸ ਨੇ ਆਗੂਆਂ ਨੂੰ ਪੰਜਾਬ ਜਾਣ ਤੋਂ ਰੋਕਣ ਲਈ ਕੋਈ ਖ਼ਾਸ ਤਰੱਦਦ ਨਹੀਂ ਕੀਤਾ।
‘ਆਪ’ ਦੀ ਸਰਕਾਰ ਬਣਨ ‘ਤੇ ਹਰਿਆਣਾ ਨੂੰ ਇਕ ਬੂੰਦ ਵੀ ਪਾਣੀ ਨਹੀਂ ਜਾਣ ਦਿਆਂਗੇ। ਸਭ ਸ਼ਰਾਰਤ ਅਕਾਲੀ ਦਲ ਦੇ ਇਨੈਲੋ ਦੀ ਹੈ।
-ਭਗਵੰਤ ਮਾਨ
ਹਰਿਆਣਾ ‘ਚ ਇਨੈਲੋ ਅਤੇ ਪੰਜਾਬ ‘ਚ ਅਕਾਲੀ ਦਲ ਆਪਣਾ ਸਿਆਸੀ ਵਜੂਦ ਬਚਾਉਣ ਲਈ ਲੋਕਾਂ ਨੂੰ ਲੜਾਉਣ ਦੇ ਰਾਹ ਪਏ ਹਨ।
– ਕੈਪਟਨ ਅਮਰਿੰਦਰ ਸਿੰਘ
ਸਾਡੇ ਕੋਲ ਦੇਣ ਲਈ ਇਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ। ਕਿਸੇ ਵੀ ਕੀਮਤ ‘ਤੇ ਅਸੀਂ ਐਸਵਾਈਐਲ ਨਹਿਰ ਨਹੀਂ ਬਣਨ ਦਿਆਂਗੇ।
-ਪ੍ਰਕਾਸ਼ ਸਿੰਘ ਬਾਦਲ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …