Breaking News
Home / ਜੀ.ਟੀ.ਏ. ਨਿਊਜ਼ / ਭਾਰਤੀ ਮੂਲ ਦੇ ਸਚਿਨ ਕਦਮ ਦੀ ਪਾਣੀ ‘ਚ ਡੁੱਬਣ ਕਾਰਨ ਗਈ ਜਾਨ

ਭਾਰਤੀ ਮੂਲ ਦੇ ਸਚਿਨ ਕਦਮ ਦੀ ਪਾਣੀ ‘ਚ ਡੁੱਬਣ ਕਾਰਨ ਗਈ ਜਾਨ

ਐਡਮਿੰਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਕੈਨੇਡਾ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਭਾਰਤੀ ਮੂਲ ਦੇ 42 ਸਾਲਾ ਸਚਿਨ ਕਦਮ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 42 ਸਾਲਾ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸਾਲ 2014 ‘ਚ ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ ਵਿਖੇ ਪੈਡਲ ਬੋਟਿੰਗ ਕਰਦੇ ਹੋਏ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਹ ਆਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਨੂੰ ਛੱਡ ਗਏ ਹਨ। ਮ੍ਰਿਤਕ ਸਚਿਨ ਦੇ ਦੋਸਤਾਂ ਮੁਤਾਬਕ ਉਹ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …