ਇਸ ਤੋਂ ਪਹਿਲਾਂ ਲੰਬੀ ਵਿਖੇ ਵੀ ਤੋੜਿਆ ਸੀ ਇਕ ਕਿਸਾਨ ਨੇ ਦਮ
ਬੁਢਲਾਡਾ/ਬਿਊਰੋ ਨਿਊਜ਼
ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ਼ ਪੂਰੇ ਪੰਜਾਬ ਭਰ ‘ਚ 31 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਬੁਢਲਾਡਾ ਸ਼ਹਿਰ ਦੀ ਰੇਲਵੇ ਲਾਈਨ ‘ਤੇ ਲਗਾਏ ਗਏ ਧਰਨੇ ਦੇ ਅੱਜ 9ਵੇਂ ਦਿਨ ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਦੋ ਆਗੂਆਂ ਬਾਬੂ ਸਿੰਘ ਅਤੇ ਮਿੱਠੂ ਸਿੰਘ ਦੀ ਮਾਤਾ ਤੇਜ਼ ਕੌਰ ਨੇ ਧਰਨੇ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੀ ਲਾਸ਼ ਨੂੰ ਤੁਰੰਤ ਬੁਢਲਾਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਾਤਾ ਤੇਜ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖੇਤੀ ਆਰਡੀਨੈਂਸਾਂ ਵਿਰੁੱਧ ਪੱਕਾ ਮੋਰਚਾ ਲਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਗ੍ਰਹਿ ਸਾਹਮਣੇ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕ ਵਰਕਰ ਨੇ ਜ਼ਹਿਰੀਲ ਦਵਾਈ ਪੀ ਲਈ ਸੀ ਜਿਸ ਕਾਰਨ ਉਸ ਕਿਸਾਨ ਦੀ ਵੀ ਮੌਤ ਹੋ ਗਈ ਸੀ। ਪੰਜਾਬ ਭਰ ‘ਚ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਹੋਈ ਇਹ ਦੂਜੀ ਮੌਤ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …