10.6 C
Toronto
Monday, May 4, 2026
spot_img
Homeਪੰਜਾਬਪੰਜਾਬ ਕਾਂਗਰਸ 'ਚ ਵਧਿਆ ਕਲੇਸ਼

ਪੰਜਾਬ ਕਾਂਗਰਸ ‘ਚ ਵਧਿਆ ਕਲੇਸ਼

Image Courtesy :jagbani(punjabkesari)

ਸੁਖਜਿੰਦਰ ਰੰਧਾਵਾ ਵੱਲੋਂ ਨਵਜੋਤ ਸਿੱਧੂ ਮਾਈਗ੍ਰੇਟ ਲੀਡਰ ਕਰਾਰ ਖੰਨਾ/ਬਿਊਰੋ ਨਿਊਜ਼
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬਾਗੀ ਲੀਡਰ ਨਵਜੋਤ ਸਿੱਧੂ ਮਾਈਗ੍ਰੇਟ ਕਰਕੇ ਲਿਆਂਦੇ ਗਏ ਹਨ। ਉਹ ਕਾਂਗਰਸੀ ਨਹੀਂ ਹਨ। ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਿੱਧੂ ਤੇ ਰੰਧਾਵਾ ਦੀ ਵੀ ਤਕਰਾਰ ਹੋ ਗਈ ਸੀ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਹੋਇਆ ਤਕਰਾਰ ਜੱਗ-ਜ਼ਾਹਿਰ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ‘ਚ ਰੰਧਾਵਾ ਨੇ ਸਿੱਧੂ ਨੂੰ ਸਟੇਜ ‘ਤੇ ਬੋਲਦੇ ਸਮੇਂ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਗੋਂ ਸਿੱਧੂ ਨੇ ਉਨ੍ਹਾਂ ਨੂੰ ਹੀ ਝਿੜਕ ਦਿੱਤਾ ਸੀ। ਰੰਧਾਵਾ ਅੱਜ ਖੰਨਾ ਦੀਆਂ ਭੱਠੀਆਂ ਸਥਿਤ ਵੇਰਕਾ ਪਲਾਂਟ ਵਿੱਚ ਜਾਨਵਰਾਂ ਲਈ ਬਣੇ ਕੁਝ ਨਵੇਂ ਉਤਪਾਦਾਂ ਨੂੰ ਲਾਂਚ ਕਰਨ ਆਏ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇੱਕ ਕਾਂਗਰਸੀ ਹਨ ਤੇ ਹਮੇਸ਼ਾਂ ਕਾਂਗਰਸ ਦੇ ਹਿੱਤ ਦੀ ਗੱਲ ਕਰਨਗੇ, ਪਰ ਸਿੱਧੂ ਪਰਵਾਸੀ ਨੇਤਾ ਹਨ।

RELATED ARTICLES
POPULAR POSTS