
ਸੁਨੀਲ ਜਾਖੜ ਬੋਲੇ – ਕਿਸਾਨ ਜਥੇਬੰਦੀਆਂ ਆਪਣਾ ਹੀ ਘਰ ਸਾੜ ਕੇ ਹੱਥ ਨਾ ਸੇਕਣ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਕਾਰਨ ਸ਼ਹਿਰੀ ਵਰਗ ਵਿਚ ਵਧੇ ਗੁੱਸੇ ਤੇ ਲੜਖੜਾਈ ਅਰਥਵਿਵਸਥਾ ਨਾਲ ਕਾਂਗਰਸ ਪਾਰਟੀ ਵਿਚ ਖਲਬਲੀ ਮਚੀ ਹੋਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਸੰਗਠਨਾਂ ਨੂੰ ਆਪਣਾ ਘਰ ਸਾੜ ਕੇ ਹੱਥ ਨਹੀਂ ਸੇਕਣੇ ਚਾਹੀਦੇ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਕਿਸਾਨਾਂ ਨਾਲ ਖੜ੍ਹਾ ਸੀ ਪਰ ਸਾਰਿਆਂ ਨੂੰ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਵੀ ਕਿਸਾਨ ਸੰਗਠਨਾਂ ਦੀ ਸੀ। ਜਾਖੜ ਨੇ ਕਿਹਾ ਕਿ ਜੇ ਅਰਥਵਿਵਸਥਾ ਬਰਬਾਦ ਹੁੰਦੀ ਹੈ ਤਾਂ ਇਸ ਤੋਂ ਕੋਈ ਵੀ ਆਪਣੇ ਆਪ ਨੂੰ ਵੱਖਰਾ ਨਹੀਂ ਰੱਖ ਸਕਦਾ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਸੰਗਠਨਾਂ ਦੇ ਧਰਨਿਆਂ ਕਾਰਨ ਸ਼ਹਿਰੀ ਤੇ ਵਪਾਰੀ ਵਰਗ ਵਿਚ ਸੂਬਾ ਸਰਕਾਰ ਪ੍ਰਤੀ ਗੁੱਸਾ ਦਿਨੋ ਦਿਨ ਵਧ ਰਿਹਾ ਹੈ।