-5 C
Toronto
Thursday, January 1, 2026
spot_img
Homeਪੰਜਾਬਹਰਵਿੰਦਰ ਸਰਨਾ ਮੁੜ ਬਣੇ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ

ਹਰਵਿੰਦਰ ਸਰਨਾ ਮੁੜ ਬਣੇ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ

ਅਦਾਲਤ ਨੇ ਅਵਤਾਰ ਸਿੰਘ ਮੱਕੜ ਨੂੰ ਆਯੋਗ ਕਰਾਰ ਦਿੱਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਲੰਘੇ ਦਿਨੀਂ ਅਦਾਲਤੀ ਘੁੰਮਣਘੇਰੀਆਂ ਵਿਚ ਜਿੱਤ ਹਾਸਲ ਕਰਨ ਉਪਰੰਤ ਹਰਵਿੰਦਰ ਸਿੰਘ ਸਰਨਾ ਨੂੰ ਅਹੁਦੇ ਤੋਂ ਲਾਂਭੇ ਕਰਕੇ ਅਵਤਾਰ ਸਿੰਘ ਮੱਕੜ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣ ਗਏ ਸਨ। ਸੈਸ਼ਨ ਕੋਰਟ ਦੇ ਇਸ ਫ਼ੈਸਲੇ ਨੂੰ ਹਰਵਿੰਦਰ ਸਿੰਘ ਸਰਨਾ ਵੱਲੋਂ ਹਾਈਕੋਰਟ ਵਿਚ ਚੈਲੇਂਜ ਕੀਤਾ ਗਿਆ ਜਿਸ ਬਾਰੇ ਫ਼ੈਸਲਾ ਸੁਣਾਉਦਿਆਂ ਅਦਾਲਤ ਨੇ ਅਵਤਾਰ ਸਿੰਘ ਮੱਕੜ ਨੂੰ ਅਯੋਗ ਕਰਾਰ ਦੇ ਕੇ ਮੁੜ ਸਰਨਾ ਧੜੇ ਹੱਥ ਪ੍ਰਬੰਧਕੀ ਕਮੇਟੀ ਦੀਆਂ ਚਾਬੀਆਂ ਫੜਾ ਦਿੱਤੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਮਨਾਉਣ ਨੂੰ ਲੈ ਕੇ ਦੋਵੇਂ ਧੜਿਆਂ ਦਰਮਿਆਨ ਇੱਕ ਵਾਰ ਮੁੜ ਖਿੱਚੋਤਾਣ ਦੇਖੀ ਜਾ ਸਕਦੀ ਹੈ। ਕਿਉਕਿ ਪਿਛਲੇ ਦਿਨੀਂ ਮੱਕੜ ਵੱਲੋਂ ਸਰਨਾ ਧੜੇ ਦੇ ਸਾਰੇ ਫੈਸਲੇ ਰੱਦ ਕਰ ਦਿੱਤੇ ਗਏ ਸਨ, ਪਰ ਪ੍ਰਧਾਨਗੀ ਮੁੜ ਸਰਨਾ ਧੜੇ ਹੱਥ ਆਉਣ ਕਾਰਨ ਤਾਣੀ ਉੇਲਝ ਸਕਦੀ ਹੈ। ਇਸ ਮਾਮਲੇ ਦਾ ਅਸਰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਦੇਖਣ ਨੂੰ ਮਿਲ ਸਕਦਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੈ।

 

RELATED ARTICLES
POPULAR POSTS