Breaking News
Home / ਪੰਜਾਬ / ਨਵਜੋਤ ਸਿੱਧੂ ਦਾ ਪਰਿਵਾਰ ਪਹੁੰਚਿਆ ਪਾਲਮਪੁਰ

ਨਵਜੋਤ ਸਿੱਧੂ ਦਾ ਪਰਿਵਾਰ ਪਹੁੰਚਿਆ ਪਾਲਮਪੁਰ

ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਨੂੰ ਕੁਦਰਤ ਤੋਂ ਆਰਾਮ ਦਿਵਾਉਣ ਦੀ ਕੋਸ਼ਿਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਰੋਡਰੇਜ਼ ਮਾਮਲੇ ’ਚ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਆਪਣੀ ਕੈਂਸਰ ਤੋਂ ਪੀੜਤ ਪਤਨੀ ਡਾ. ਨਵਜੋਤ ਕੌਰ ਨਾਲ ਸਮਾਂ ਗੁਜਾਰ ਰਹੇ ਹਨ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਕੈਂਸਰ ਦੇ ਇਲਾਜ਼ ਦੌਰਾਨ ਪਤਨੀ ਨੂੰ ਆਰਾਮ ਦੇਣ ਦੀ ਹੈ। ਲੰਘੇ ਦਿਨੀਂ ਉਨ੍ਹਾਂ ਡਾ. ਨਵਜੋਤ ਕੌਰ ਦਾ ਜਨਮ ਦਿਨ ਵੀ ਮਨਾਇਆ, ਜਿਸ ’ਚ ਨਵਜੋਤ ਸਿੰਘ ਸਿੱਧੂ ਖੁਦ ਪਤਨੀ ਨੂੰ ਚੇਅਰਅਪ ਕਰਦੇ ਹੋਏ ਨਜ਼ਰ ਆਏ। ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਅਤੇ ਆਪਣੇ ਦੋਸਤਾਂ ਦੇ ਨਾਲ ਪਾਲਮਪੁਰ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਿੱਧੂ ਲਿਖਦੇ ਹਨ ਕਿ ਜੀਵਨ ਦੇ ਉਜਾਲੇ ਨੂੰ ਦੇਖਣ ਦੇ ਲਈ ਲੱਖਾਂ ਡਾਲਰ ਖਰਚ ਕਰਨੇ ਪੈਂਦੇ ਹਨ…ਤਾਜ਼ੀ ਹਵਾ, ਸਾਫ਼-ਸੁਥਰੇ ਝਰਨਿਆਂ ਦਾ ਪਾਣੀ, ਜ਼ਹਿਰੀਲੇ ਤੱਤਾਂ ਤੋਂ ਰਹਿਤ ਸਬਜੀਆਂ, ਪਾਲਮਪੁਰ ਦੇ ਚਾਹ ਦੇ ਬਾਗਾਂ ’ਚ ਆਨੰਦ ਮਾਣ ਰਹੇ ਹਾਂ। ਉਥੇ ਹੀ ਡਾ. ਨਵਜੋਤ ਕੌਰ ਨੇ ਵੀ ਸ਼ੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਡਾ. ਨਵਜੋਤ ਕੌਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਕਿ ਜਦੋਂ ਪਤੀ ਅਤੇ ਤੁਹਾਡਾ ਪਰਿਵਾਰ ਤੁਹਾਨੂੰ ਠੀਕ ਕਰਨ ’ਤੇ ਤੁਲਿਆ ਹੋਵੇ…।

 

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …