1.8 C
Toronto
Wednesday, November 19, 2025
spot_img
Homeਪੰਜਾਬਫੂਲਕਾ ਨੇ ਕਿਸਾਨਾਂ ਨੂੰ ਦਿੱਤੀ ਨਸੀਹਤ

ਫੂਲਕਾ ਨੇ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਖੇਤੀ ਨਾ ਬਦਲੀ ਤਾਂ ਬੰਜਰ ਹੋ ਜਾਵੇਗੀ ਜ਼ਮੀਨ
‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ ਨਾਂ’ ਦੀ ਮੁਹਿੰਮ ਕੀਤੀ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਅੱਜ ਉੱਘੇ ਵਕੀਲ ਐੱਚ.ਐੱਸ. ਫੂਲਕਾ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ ਨਾਂ’ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਝੋਨੇ ਦੀ ਕਾਸ਼ਤ ਲਈ ਚੌਲਾਂ ਦੀ ਸਿੱਧੀ ਬਿਜਾਈ ਨੂੰ ਐਨਾਰੋਬਿਕ ਸੀਡਿੰਗ ਆਫ ਰਾਈਸ ਵਿਧੀ ਨਾਲ ਬਦਲਣ ਦੀ ਹੈ। ਇਸ ਨਾਲ 80 ਤੋਂ 90 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ। ਚੰਡੀਗੜ੍ਹ ਵਿਚ ਗੱਲਬਾਤ ਦੌਰਾਨ ਫੂਲਕਾ ਨੇ ਕਿਹਾ ਕਿ ਇਸ ਵਿਧੀ ਨਾਲ ਝੋਨਾ ਬੀਜਣ ’ਤੇ ਕੋਈ ਵੀ ਨਦੀਨ ਖਰਚ ਨਹੀਂ ਆਉਂਦਾ ਅਤੇ ਨਾ ਹੀ ਰਵਾਇਤੀ ਢੰਗ ਨਾਲ ਹੋਣ ਵਾਲੀ ਲੇਬਰ ਦਾ ਖਰਚਾ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਕਾਰਨ ਪੰਜਾਬ ਨੂੰ ਸਾਲ ਭਰ ਵਿੱਚ ਮਿਲਣ ਵਾਲੇ ਪਾਣੀ ਨਾਲੋਂ ਦੁੱਗਣਾ ਪਾਣੀ ਵਰਤਿਆ ਜਾਂਦਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਬੰਜਰ ਹੋਣ ਵੱਲ ਵਧ ਰਿਹਾ ਹੈ। ਐਚ.ਐਸ.ਫੂਲਕਾ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਆਪਣੇ-ਆਪਣੇ ਪਿੰਡਾਂ ਦੀਆਂ ਜ਼ਮੀਨਾਂ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਨੇ ਆਪਣੀ ਜ਼ਮੀਨ ਠੇਕੇ ’ਤੇ ਦਿੱਤੀ ਹੈ, ਉਨ੍ਹਾਂ ਨੂੰ 50 ਡਾਲਰ ਭਾਵ 3600 ਰੁਪਏ ਦੇ ਠੇਕੇ ਵਿੱਚ ਛੋਟ ਦਿੱਤੀ ਜਾਵੇ।

 

RELATED ARTICLES
POPULAR POSTS