13.5 C
Toronto
Friday, October 16, 2026
spot_img
Homeਭਾਰਤਨਰਿੰਦਰ ਮੋਦੀ ਪਹੁੰਚੇ ਡੈਨਮਾਰਕ

ਨਰਿੰਦਰ ਮੋਦੀ ਪਹੁੰਚੇ ਡੈਨਮਾਰਕ

ਨਰਿੰਦਰ ਮੋਦੀ ਪਹੁੰਚੇ ਡੈਨਮਾਰਕਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯੂਰਪ ਯਾਤਰਾ ਦੇ ਦੂਜੇ ਦਿਨ ਅੱਜ ਡੈਨਮਾਰਕ ਪਹੁੰਚੇ। ਕੋਪੇਨਹੇਗਨ ਏਅਰਪੋਰਟ ’ਤੇ ਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ ਨੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੇਟੇ ਫਰੇਡਰਿਕਸਨ ਦੀ ਰਿਹਾਇਸ਼ ’ਤੇ ਪਹੁੰਚੇ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ ਨਾਲ ਗਰੀਨ ਸਟਰੈਟਜਿਕ ਭਾਈਵਾਲੀ ਅਤੇ ਦੋ ਪੱਖੀ ਸਬੰਧਾਂ ਜਿਹੇ ਮੁੱਦਿਆਂ ’ਤੇ ਡੈਲੀਗੇਸ਼ਨ ਪੱਧਰ ਦੀ ਮੀਟਿੰਗ ਕੀਤੀ। ਇਸ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵਿਚ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਨੂੰ ਰੋਕੇ ਜਾਣ ਦੀ ਅਪੀਲ ਕੀਤੀ। ਦੱਸਿਆ ਗਿਆ ਨਰਿੰਦਰ ਮੋਦੀ ਨੇ ਡੇਨਿਸ ਪੀਐਮ ਨਾਲ ਬੈਠਕ ਦੌਰਾਨ ਰੂਸ-ਯੂਕਰੇਨ ਯੁੱਧ ਦੇ ਮਾਮਲੇ ’ਤੇ ਵੀ ਚਰਚਾ ਕੀਤੀ ਅਤੇ ਦੋਵਾਂ ਦੇਸ਼ਾਂ ਦਾ ਇਹੀ ਮੰਨਣਾ ਹੈ ਕਿ ਰੂਸ ਅਤੇ ਯੂਕਰੇਨ ਨੂੰ ਗੱਲਬਾਤ ਅਤੇ ਕੁੂਟਨੀਤੀ ਦੇ ਜ਼ਰੀਏ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

 

RELATED ARTICLES
POPULAR POSTS