Breaking News
Home / ਕੈਨੇਡਾ / Front / ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਦੀ ਅਗਲੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ

ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਦੀ ਅਗਲੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ

ਮੁੰਬਈ ’ਚ ਇਕੱਠੇ ਹੋਣਗੇ 26 ਦਲ, ਗੱਠਜੋੜ ਦੇ ਆਗੂ ਬਾਰੇ ਹੋ ਸਕਦਾ ਹੈ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਂਇੰਸ) ਦੇ ਨਾਮ ਨਾਲ ਬਣੇ ਵਿਰੋਧੀ ਧਿਰਾਂ ਦੇ ਗੱਠਜੋੜ ਦੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਹੋਵੇਗੀ। ਇਸ ਮੀਟਿੰਗ ਦੀ ਮੇਜ਼ਬਾਨੀ ਸ਼ਿਵ ਸੈਨਾ (ਉਧਵ ਠਾਕਰੇ) ਅਤੇ ਐਨ ਸੀ ਪੀ (ਸ਼ਰਦ ਪਵਾਰ) ਧੜੇ ਵੱਲੋਂ ਮਿਲ ਕੇ ਕੀਤੀ ਜਾਵੇਗੀ। ਇੰਡੀਆ ਗੱਠਜੋੜ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਾਰੇ 26 ਦਲ ਕਿਸੇ ਅਜਿਹੇ ਰਾਜ ਵਿਚ ਮੀਟਿੰਗ ਕਰਨਗੇ ਜਿੱਥੇ ਉਨ੍ਹਾਂ ਵੀ ਮੈਂਬਰ ਸੱਤਾ ਵਿਚ ਨਹੀਂ ਹੈ। ਧਿਆਨ ਰਹੇ ਕਿ ਮਹਾਰਾਸ਼ਟਰ ’ਚ ਭਾਜਪ-ਸ਼ਿਵ ਸੈਨਾ (ਸ਼ਿੰਦੇ ਧੜੇ), ਐਨਸੀਪੀ (ਅਜੀਤ ਧੜੇ) ਦੀ ਸਰਕਾਰ ਹੈ ਅਤੇ ਇਨ੍ਹਾਂ ਵਿਚੋਂ ਕੋਈ ਵੀ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ। ਭਾਜਪਾ ਵਿਰੋਧੀ ਗੱਠਜੋੜ ਦੀ ਪਹਿਲੀ ਮੀਟਿੰਗ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਅਗਵਾਈ ’ਚ 23 ਜੂਨ ਨੂੰ ਪਟਨਾ ਵਿਚ ਹੋਈ ਸੀ ਜਦਕਿ ਦੂਜੀ ਮੀਟਿੰਗ ਬੇਂਗਲੁਰੂ ’ਚ 18-19 ਜੁਲਾਈ ਨੂੰ ਆਯੋਜਿਤ ਕੀਤੀ ਗਈ ਸੀ, ਜਿਸ ਦੀ ਮੇਜ਼ਬਾਨੀ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸੀ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …