21.8 C
Toronto
Sunday, October 5, 2025
spot_img
HomeਕੈਨੇਡਾFrontਪਾਕਿਸਤਾਨ ’ਚ ਵਾਪਰਿਆ ਵੱਡਾ ਰੇਲ ਹਾਦਸਾ

ਪਾਕਿਸਤਾਨ ’ਚ ਵਾਪਰਿਆ ਵੱਡਾ ਰੇਲ ਹਾਦਸਾ

25 ਵਿਅਕਤੀਆਂ ਦੀ ਗਈ ਜਾਨ ਅਤੇ ਕਈ ਜ਼ਖ਼ਮੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਵਾਬਸ਼ਾਹ ਜ਼ਿਲ੍ਹੇ ਵਿਚ ਅੱਜ ਐਤਵਾਰ ਦੁਪਹਿਰ ਵੇਲੇ ਹੋਏ ਇਕ ਰੇਲ ਹਾਦਸੇ ਵਿਚ 25 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਦੋ ਦਰਜਨ ਤੋਂ ਜ਼ਿਆਦਾ ਜ਼ਖ਼ਮੀ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਾਵਲਪਿੰਡੀ ਤੋਂ ਚੱਲਣ ਵਾਲੀ ਹਜ਼ਾਰਾ ਐਕਸਪ੍ਰੈਸ ਸਹਾਰਾ ਸਟੇਸ਼ਨ ਦੇ ਨੇੜੇ ਪਟਰੀ ਤੋਂ ਉਤਰ ਗਈ। ਰੇਲਵੇ ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਭਾਰੀ ਮੀਂਹ ਪੈਣ ਕਰਕੇ ਟਰੈਕ ਖਰਾਬ ਹੋ ਗਿਆ ਸੀ ਅਤੇ ਇਸ ਕਰਕੇ ਹੀ ਇਹ ਹਾਦਸਾ ਵਾਪਰਿਆ ਹੈ। ਜ਼ਖ਼ਮੀ ਵਿਅਕਤੀਆਂ ਨੂੰ ਨਵਾਬਸ਼ਾਹ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਰੇਲਵੇ ਦੇ ਡਿਵੀਜ਼ਨਲ ਸੁਪਰਡੈਂਟ ਨੇ ਦੱਸਿਆ ਕਿ ਇਸ ਰੇਲ ਹਾਦਸੇ ਦੌਰਾਨ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ ਅਤੇ ਹਾਦਸੇ ਸਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਰੇਲਵੇ ਟਰੈਕ ਬਹੁਤ ਪੁਰਾਣੇ ਹਨ ਅਤੇ ਇਨ੍ਹਾਂ ਨੂੰ ਕਦੇ ਅਪਗਰੇਡ ਨਹੀਂ ਕੀਤਾ ਗਿਆ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਵੀ ਦੱਸਿਆ ਗਿਆ ਕਿ ਪਿਛਲੇ ਸਾਲ ਵੀ ਇਸੇ ਸੈਕਸ਼ਨ ਵਿਚ ਇਕ ਰੇਲ ਹਾਦਸਾ ਹੋਇਆ ਸੀ, ਉਸ ਵਿਚ ਵੀ 21 ਵਿਅਕਤੀਆਂ ਦੀ ਜਾਨ ਚਲੇ ਗਈ ਸੀ।
RELATED ARTICLES
POPULAR POSTS