14.1 C
Toronto
Wednesday, September 30, 2026
spot_img
HomeਕੈਨੇਡਾFrontਸੰਨੀ ਦਿਓਲ ਨੇ ਅਟਾਰੀ ਸਰਹੱਦ ’ਤੇ ਕੀਤਾ ਡਾਂਸ

ਸੰਨੀ ਦਿਓਲ ਨੇ ਅਟਾਰੀ ਸਰਹੱਦ ’ਤੇ ਕੀਤਾ ਡਾਂਸ

ਸੰਨੀ ਦਿਓਲ ਨੇ ਅਟਾਰੀ ਸਰਹੱਦ ’ਤੇ ਕੀਤਾ ਡਾਂਸਸੰਨੀ ਦਿਓਲ ਆਪਣੀ ਨਵੀਂ ਫਿਲਮ ‘ਗਦਰ-2’ ਦੀ ਕਰ ਰਹੇ ਹਨ ਪ੍ਰਮੋਸ਼ਨ
ਅਟਾਰੀ/ਬਿਊਰੋ ਨਿਊਜ਼
ਸੰਨੀ ਦਿਓਲ ਆਪਣੇ ਫਿਲਮੀ ਕਰੀਅਰ ਵਿਚ ਚਾਹੇ ਪਾਕਿਸਤਾਨ ਵਿਰੋਧੀ ਭੂਮਿਕਾਵਾਂ ਵਿਚ ਨਜ਼ਰ ਆਉਂਦੇ ਹਨ, ਪਰ ਉਨ੍ਹਾਂ ਨੂੰ ਲੋਕ ਅੱਜ ਵੀ ਪਾਕਿਸਤਾਨ ਵਿਚ ਪਸੰਦ ਕਰਦੇ ਹਨ। ਸੰਨੀ ਦਿਓਲ ਅਟਾਰੀ ਸਰਹੱਦ ’ਤੇ ਰਿਟਰੀਟ ਸੈਰੇਮਨੀ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਲੋਂ ਵੀ ਫੈਨ ਉਨ੍ਹਾਂ ਨੂੰ ਦੇਖਣ ਲਈ ਪਹੁੰਚ ਗਏ। ਸੰਨੀ ਦਿਓਲ ਦੇ ਨਾਲ-ਨਾਲ ਗਦਰ ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਅਤੇ ਗਾਇਕ ਉਦਿਤ ਨਰਾਇਣ ਵੀ ਅਟਾਰੀ ਸਰਹੱਦ ਵਿਖੇ ਪਹੁੰਚੇ। ਸੰਨੀ ਦਿਓਲ ਗਦਰ ਫਿਲਮ ਦੇ ਤਾਰਾ ਸਿੰਘ ਦੀ ਤਰ੍ਹਾਂ ਤਿਆਰ ਸਨ, ਉਥੇ ਅਮੀਸ਼ਾ ਪਟੇਲ ਵੀ ਪੂਰੀ ਤਰ੍ਹਾਂ ਨਾਲ ਸਕੀਨਾ ਦੇ ਗੈਟਅਪ ਵਿਚ ਸੀ। ਉਦਿਤ ਨਰਾਇਣ ਨੇ ਇਸ ਦੌਰਾਨ ਗਦਰ ਫਿਲਮ ਦਾ ਹਿੱਟ ਗੀਤ ‘ਘਰ ਆਜਾ ਪਰਦੇਸੀ’ ਗਾਇਆ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇਸ ’ਤੇ ਗੀਤ ’ਤੇ ਝੂਮੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦਿਓਲ ਦੇ ਪ੍ਰਸੰਸਕਾਂ ਨੇ ਵੀ ਖੂਬ ਸ਼ੋਰ ਮਚਾਇਆ।
RELATED ARTICLES
POPULAR POSTS