Breaking News
Home / ਖੇਡਾਂ / ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸ

ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸ

ਪੁਰਸ਼ ਅਤੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਹੁਣ ਮਿਲੇਗੀ ਬਰਾਬਰ ਫੀਸ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਦੀਆਂ ਮਹਿਲਾ ਖਿਡਾਰਨਾਂ ਨੂੰ ਵੀ ਹੁਣ ਪੁਰਸ਼ ਟੀਮ ਦੇ ਬਰਾਬਰ ਹੀ ਮੈਚ ਦੀ ਫੀਸ ਦਿੱਤੀ ਜਾਵੇਗੀ। ਅੱਜ ਵੀਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਇਹ ਐਲਾਨ ਕੀਤਾ। ਬੀਸੀਸੀਆਈ ਦੇ ਆਫੀਸ਼ੀਅਲ ਟਵਿੱਟਰ ਹੈਂਡਲ ’ਤੇ ਸ਼ਾਹ ਨੇ ਕਿਹਾ ਕਿ ਮੈਂ ਵਾਅਦਾ ਕੀਤਾ ਸੀ ਕਿ ਬੀਸੀਸੀਆਈ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਮੈਚ ਫੀਸ ਵਿਚ ਬਰਾਬਰੀ ਲਿਆਏਗਾ। ਇਹ ਉਸੇ ਦਿਸ਼ਾ ਵਿਚ ਉਠਾਇਆ ਗਿਆ ਇਕ ਕਦਮ ਹੈ। ਹੁਣ ਬੀਸੀਸੀਆਈ ਦੀ ਸੈਂਟਰਲ ਕੰਟਰੈਕਟ ਲਿਸਟ ਵਿਚ ਸ਼ਾਮਲ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਪੁਰਸ਼ ਟੀਮ ਦੇ ਖਿਡਾਰੀਆਂ ਦੇ ਬਰਾਬਰ ਫੀਸ ਮਿਲੇਗੀ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਸ ਸਾਲ ਦੇ ਸ਼ੁਰੂਆਤ ਵਿਚ ਪਲੇਅਰਜ਼ ਐਸੋਸੀਏਸ਼ਨ ਦੇ ਨਾਲ ਇਕ ਕੰਟਰੈਕਟ ਸਾਈਨ ਕੀਤਾ ਸੀ। ਇਸਦੇ ਤਹਿਤ ਉਥੇ ਵੀ ਹੁਣ ਮੇਲ ਅਤੇ ਫੀਮੇਲ ਪਲੇਅਰਜ਼ ਨੂੰ ਬਰਾਬਰ ਮੈਚ ਫੀਸ ਮਿਲਦੀ ਹੈ। ਇਸਦੇ ਚੱਲਦਿਆਂ ਆਸਟਰੇਲੀਆਈ ਕ੍ਰਿਕਟ ਬੋਰਡ ਵੀ ਇਸ ’ਤੇ ਕੰਮ ਕਰ ਰਿਹਾ ਹੈ, ਪਰ ਬੀਸੀਸੀਆਈ ਨੇ ਇਹ ਕੰਮ ਪਹਿਲਾਂ ਹੀ ਕਰ ਦਿਖਾਇਆ ਹੈ।

Check Also

ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ

30 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ ਤਿ੍ਪਾਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ …