Breaking News
Home / ਭਾਰਤ / ਜੰਮੂ ਕਸ਼ਮੀਰ ‘ਚ 3 ਦਿਨਾਂ ਵਿਚ ਦੋ ਅੱਤਵਾਦੀ ਹਮਲੇ

ਜੰਮੂ ਕਸ਼ਮੀਰ ‘ਚ 3 ਦਿਨਾਂ ਵਿਚ ਦੋ ਅੱਤਵਾਦੀ ਹਮਲੇ

6 ਜਵਾਨ ਹੋਏ ਸ਼ਹੀਦ, ਲਸ਼ਕਰ ਨੇ ਲਈ ਜ਼ਿੰਮੇਵਾਰੀ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਤਿੰਨ ਦਿਨਾਂ ਵਿਚ ਦੋ ਅੱਤਵਾਦੀ ਹਮਲੇ ਹੋਏ ਹਨ। ਪਹਿਲਾ ਹਮਲਾ ਸ਼ਨੀਵਾਰ ਨੂੰ ਜੰਮੂ ਦੇ ਸੰਜੂਵਾਨ ਫੌਜੀ ਕੈਂਪ ਅਤੇ ਦੂਜਾ ਹਮਲਾ ਅੱਜ ਸ੍ਰੀਨਗਰ ਦੇ ਸੀਆਰਪੀਐਫ ਕੈਂਪ ‘ਤੇ ਹੋਇਆ। ਲਸ਼ਕਰ ਏ ਤੋਇਬਾ ਨੇ ਇਨ੍ਹਾਂ ਦੋਵੇਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਭਾਰਤੀ ਫੌਜ ਨੇ ਸੀਆਰਪੀਐਫ ਕੈਂਪ ‘ਤੇ ਹੋਏ ਹਮਲੇ ਨੂੰ ਨਕਾਮ ਕਰ ਦਿੱਤਾ। ਸੰਜੂਵਾਨ ਹਮਲੇ ਵਿਚ 5 ਜਵਾਨ ਸ਼ਹੀਦ ਹੋਏ ਅਤੇ ਇਕ ਆਮ ਨਾਗਰਿਕ ਦੀ ਵੀ ਜਾਨ ਚਲੇ ਗਈ ਸੀ। ਇਸੇ ਤਰ੍ਹਾਂ ਸੀਆਰਪੀਐਫ ਕੈਂਪ ‘ਤੇ ਹੋਏ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਸੁਰੱਖਿਆ ਬਲਾਂ ‘ਤੇ ਪਥਰਾਅ ਵੀ ਕੀਤਾ। ਜ਼ਿਕਰਯੋਗ ਹੈ ਕਿ ਸੀਆਰਪੀਐਫ ਕੈਂਪ ਵਿਚ ਅੱਤਵਾਦੀਆਂ ਨੇ ਹਥਿਆਰਾਂ ਸਮੇਤ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤੀ ਜਵਾਨਾਂ ਨੇ ਇਸਦਾ ਮੂੰਹ ਤੋੜਵਾਂ ਜਵਾਬ ਦਿੱਤਾ। ਖਬਰਾਂ ਮਿਲਣ ਤੱਕ ਅਪਰੇਸ਼ਨ ਜਾਰੀ ਸੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …