2.2 C
Toronto
Friday, November 14, 2025
spot_img
Homeਕੈਨੇਡਾ'ਵਿਰਾਸਤ-ਏ-ਖ਼ਾਲਸਾ' ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸਾਊਂਡ ਐਂਡ ਲੇਜ਼ਰ...

‘ਵਿਰਾਸਤ-ਏ-ਖ਼ਾਲਸਾ’ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸਾਊਂਡ ਐਂਡ ਲੇਜ਼ਰ ਸ਼ੋਅ ਬਰੈਂਪਟਨ ਵਿਚ 17 ਨੂੰ

ਬਰੈਂਪਟਨ/ਡਾ. ਝੰਡ : ‘ਵਿਰਾਸਤ-ਏ ਖ਼ਾਲਸਾ’ ਵੱਲੋਂ ਸਿੱਖਾਂ ਦੇ ਦਸਵੇਂ ਗੁਗੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਸਮੁੱਚੇ ਜੀਵਨ ਅਤੇ ਦੇਸ਼ ਤੇ ਸਿੱਖ ਕੌਮ ਲਈ ਕੀਤੀ ਗਈ ਘਾਲਣਾ ਤੇ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਜਾਣਕਾਰੀ ਭਰਪੂਰ ਸਾਊਂਡ ਐਂਡ ਲੇਜ਼ਰ ਸ਼ੋਅ ਬਰੈਂਪਟਨ ਵਿਚ 79 ਬਰੈਮਸਟੀਲ ਰੋਡ ਸਥਿਤ ‘ਕੈਨੇਡੀਅਨ ਕਨਵੈੱਨਸ਼ਨ ਸੈਂਟਰ’ ਵਿਖੇ 17 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਦੋ ਹਜ਼ਾਰ ਸੀਟਾਂ ਦੀ ਵਿਵਸਥਾ ਵਾਲੇ ਇਸ ਵਿਸ਼ਾਲ ਹਾਲ ਵਿਚ ਪ੍ਰਬੰਧਕਾਂ ਵੱਲੋਂ ਇਸ ਦੇ ਦੋ ਸ਼ੋਅ ਬਾਅਦ ਦੁਪਹਿਰ 1.00 ਵਜੇ ਅਤੇ 3.30 ਵਜੇ ਰੱਖੇ ਗਏ ਹਨ। ਇਸ ਤਰ੍ਹਾਂ ਲੱਗਭੱਗ 4000 ਲੋਕ ਇਸ ਇਤਿਹਾਸਕ ਜਾਣਕਾਰੀ ਭਰਪੂਰ ਸ਼ੋਅ ਦਾ ਅਨੰਦ ਮਾਣ ਸਕਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-676-1313 ਜਾਂ 905-793-1234 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ‘ਵਿਰਾਸਤ-ਏ-ਖ਼ਾਲਸਾ’ ਦੀ ਵੈੱਬਸਾਈਟ: www.virasatekhalsa.ca ਵੇਖੀ ਜਾ ਸਕਦੀ ਹੈ ਜਾਂ ਫਿਰ ਤੁਸੀਂ [email protected] ‘ਤੇ ਈ-ਮੇਲ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਸਬੰਧੀ ਹੋਰ ਜਾਣਕਾਰੀ ਲਈ ਹਰਜਿੰਦਰ ਗਿੱਲ (647-400-6862), ਰਾਣਾ ਰਣਧੀਰ ਸਿੱਧੂ (905-915-8484) ਜਾਂ ਡਾ.ਬਲਵਿੰਦਰ (416-737-6600) ਨੂੰ ਉਨ੍ਹਾਂ ਦੇ ਦਿੱਤੇ ਗਏ ਸੰਪਰਕ ਨੰਬਰਾਂ ‘ਤੇ ਵੀ ਕਾਲ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS