ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 17 ਮਈ ਨੂੰ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਪ੍ਰਧਾਨਗੀ ਬਾਰੇ ਅਮਰੀਕ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਸ਼ ਟੂਰਨਾਮੈਂਟ ਗੋਰ ਮੀਡੋਅ ਕਮਿਊਨਿਟੀ ਸੈਂਟਰ ਬਰੈਂਪਟਨ (ਕੈਸਲਮੋਰ ਗੋਰ ਰੋਡ) ਵਿਖੇ ਮਿਤੀ 10 ਜੂਨ, 2017 ਨੂੰ 12.00 ਵਜੇ ਤੋਂ 5.00 ਵਜੇ ਤੱਕ ਕਰਵਾਇਆ ਜਾਵੇਗਾ। ਐਂਟਰੀ ਫੀਸ ਪ੍ਰਤੀ ਟੀਮ ਦਸ ਡਾਲਰ ਹੋਵੇਗੀ। ਸਵੀਪ ਲਈ ਐਂਟਰੀਆਂ ਸਵੇਰੇ 11.00 ਵਜੇ ਤੋਂ 11.30 ਵਜੇ ਤੱਕ ਲਈਆਂ ਜਾਣਗੀਆਂ ਤੇ 12.00 ਵਜੇ ਮੁਕਾਬਲੇ ਸ਼ੁਰੂ ਹੋ ਜਾਣਗੇ। ਦੋਸਰੀ ਲਈ ਐਂਟਰੀਆਂ 1.15 ਵਜੇ ਤੋਂ 1.30 ਵਜੇ ਤੱਕ ਲਈਆਂ ਜਾਣਗੀਆਂ। ਉਸ ਤੋਂ ਫੌਰਨ ਬਾਅਦ ਮੁਕਾਬਲੇ ਸ਼ੁਰੂ ਹੋਣਗੇ। ਸਵੀਪ ਲਈ ਪਹਿਲੇ, ਦੂਜੇ, ਤੀਜੇ ਨੰਬਰ ‘ਤੇ ਅਤੇ ਦੋਸਰੀ ਲਈ ਪਹਿਲੇ ਤੇ ਦੂਜੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਦੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਚਾਹ-ਪਾਣੀ ਤੇ ਸਨੈਕਸ ਦਾ ਲੰਗਰ ਚਲੇਗਾ। ਹੋਰ ਜਾਣਕਾਰੀ ਲਈ ਉਜਾਗਰ ਸਿੰਘ ਗਿੱਲ 647-203-4090, ਤਰਲੋਕ ਸਿੰਘ ਸੰਧੂ 416-892-2949 ਜਾਂ ਰਾਮ ਪ੍ਰਕਾਸ਼ ਪਾਲ ਨਾਲ 647-248-6235 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …