8.9 C
Toronto
Friday, April 24, 2026
spot_img
Homeਕੈਨੇਡਾਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 20ਵੀਂ ਸ਼ਾਨਦਾਰ ਸਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਈ ਜਾਵੇਗੀ

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 20ਵੀਂ ਸ਼ਾਨਦਾਰ ਸਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਈ ਜਾਵੇਗੀ

ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਨੂੰ ਸੂਚਨਾ ਹੈ ਕਿ ਹਰ ਸਾਲ ਦੀ ਤਰ੍ਹਾਂ ਸਲਾਨਾ ਪਿਕਨਿਕ ਸੱਭ ਪਰਿਵਾਰਾਂ ਦੇ ਸਹਿਯੋਗ ਨਾਲ 23 ਅਗਸਤ 2025 ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੜੀ ਧੂਮ ਧਾਮ ਨਾਲ ਮਨਾਈ ਜਾਏਗੀ। ਇਸ ਵਾਰ ਪਿਕਨਿਕ ਮਿਲਟਨ ਵਿਖੇ ਗੋਲਫ ਲਾਈਨ ਰੋਡ 9319 ਉਪਰ ਰਮਨੀਕ ਸਥਾਨ ‘ਤੇ ਮਨਾਈ ਜਾਏਗੀ। ਯਾਦ ਰਹੇ ਪਿਛਲੇ ਸਾਲ ਵੀ ਇਸੇ ਸਥਾਨ ‘ਤੇ ਮਨਾਈ ਸੀ। ਇਹ ਸਥਾਨ ਕਸੀਨੋ ਦੇ ਬਿਲਕੁਲ ਸਾਹਮਣੇ ਹੈ।
ਕਾਰਜਕਾਰੀ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਬੈਠਣ ਲਈ ਰੁੱਖਾਂ ਦੀ ਛਾਂ, ਕੁਰਸੀਆਂ ਮੇਜ਼ ਟੈਂਟ ਸਾਊਂਡ ਦਾ ਪ੍ਰਬੰਧ ਕੀਤਾ ਗਿਆ ਹੈ। ਸਵੀਟ ਮਹਿਲ ਐਂਡ ਰੈਸਟੋਰੈਂਟ ਵਾਲਿਆਂ ਦਾ ਸੁਆਦਲਾ ਭੋਜਨ ਸਾਰਾ ਦਿਨ ਖਾਣ ਲਈ ਹੋਵੇਗਾ। ਬੱਚਿਆਂ ਬੀਬੀਆਂ ਪੁਰਸ਼ਾਂ ਲਈ ਖੇਡਾਂ ਦਾ ਪ੍ਰਬੰਧ ਹੋਵੇਗਾ। ਜੇਤੂਆਂ ਨੂੰ ਇਨਾਮ ਦਿਤੇ ਜਾਣਗੇ। ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ, ਗਿੱਧਾ ਹੋਵੇਗਾ। ਸੱਭ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸੂਚਨਾ ਇੱਕ ਦੂਜੇ ਪਰਿਵਾਰ ਨਾਲ ਸਾਂਝੀ ਕਰਨ ਤਾਂ ਕਿ ਕੋਈ ਪਰਿਵਾਰ ਇਸ ਦਿਨ ਨੂੰ ਭੁੱਲ ਨਾ ਜਾਏ।
ਜ਼ਿਲ੍ਹਾ ਫਿਰੋਜ਼ਪੁਰ ਤੋਂ ਬੇਟੀਆਂ ਅਤੇ ਵਿਜਟਰ ਪਰਿਵਾਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਆਉ ਪਰਿਵਾਰ ਰਲ ਮਿਲ ਕੇ ਅਨੰਦ ਮਾਣੀਏ ਵਿਛੜਿਆਂ ਨੂੰ ਸਾਲ ਬਾਅਦ ਮਿਲੀਏ। ਆਪਣੇ ਜ਼ਿਲ੍ਹੇ ਫਿਰੋਜ਼ਪੁਰ ਨਾਲ ਡੂਘੀ ਸਾਂਝ ਰੱਖਦੇ ਇਨ੍ਹਾਂ ਦਾਨੀ ਸਪੌਂਸਰਜ਼ ਨੇ ਕਲੱਬ ਦੀ ਦਿਲ ਖੋਹਲ ਕੇ ਮਦਦ ਕੀਤੀ ਹੈ।
ਸਵੀਟ ਮਹਿਲ ਰੈਸਟੋਰੈਂਟ ਐਂਡ ਪਰੈਜੀਡੈਂਟ ਕਨਵੈਨਸ਼ਨ ਸੈਂਟਰ ਸੁਖਰਾਜ ਕੰਗ, ਸੰਧੂ ਲਾਅ ਆਫਿਸ ਬਲਜਿੰਦਰ ਸਿੰਘ ਸੰਧੂ, ਸੇਵ ਮੈਕਸ ਈਲਾਈਟ ਰੀਅਲ ਸਟੇਟ ਇੰਕ ਬਰੋਕਰੇਜ ਜੱਸੀ ਸਿੰਘ, ਜਸਵਿੰਦਰ ਸਿੰਘ ਈਗਲ ਸੰਟ ਟਰੱਕਿੰਗ ਕੰਪਨੀ, ਫਰੈਸ਼ ਫੂਡ ਸੈਂਟਰ ਕੈਲਡਨ ਰਵਨੀਤ ਕੌਰ, ਆਟੋ ਇੰਸੋਰੈਂਸ ਯਸ਼ਪਾਲ ਸ਼ਰਮਾ, ਹੋਮ ਲਾਈਫ ਮਿਰਕਰਨ ਸਰਬਜੀਤ ਕੌਰ, ਸਿਮਕੋ ਹੋਮ ਫਰਨੀਚਰ ਜੱਸ, ਮੀਰਕਾ ਮਾਰੀਆ, ਪੰਜਾਬੀ ਭੰਗੜਾ ਐਂਡ ਕਲਚਰਲ ਅਕੈਡਮੀ ਇੰਦਰਜੀਤ ਸਿੰਘ ਅਤੇ ਰਾਜੀਵ ਧਵਨ ਅਸਟੇਟ ਵੰਨ ਰੀਐਲਟੀ।
ਹੋਰ ਜਾਣਕਾਰੀ ਲਈ ਫੋਨ ਨੰਬਰ ਬਲਰਾਜ ਗਿੱਲ 416-450-0566, ਭੁਪਿੰਦਰ ਸਿੰਘ ਖੋਸਾ 416-450-2434, ਸੁਖਜੀਤ ਸਿੰਘ ਕੰਗ 647-200-5264, ਸੁਖਦੇਵ ਸਿੰਘ ਕਾਹਲੋਂ 905-673-0040, ਹਰਚੰਦ ਸਿੰਘ ਬਾਸੀ 437-772-3854

 

RELATED ARTICLES
POPULAR POSTS