ਬਰੈਂਪਟਨ/ਡਾ. ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਪਿਛਲੇ ਚਾਰ ਸਾਲ ਤੋਂ ‘ਇੰਸਪੀਰੇਸ਼ਨਲ ਸਟੈੱਪਸ’ ਦੇ ਬੈਨਰ ਹੇਠ ਹਰ ਸਾਲ ਮਈ ਮਹੀਨੇ ਵਿਚ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਫੁੱਲ-ਮੈਰਾਥਨ, ਹਾਫ਼ ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵਿਚ ਸੈਂਕੜੇ ਦੌੜਾਕ ਭਾਗ ਲੈਂਦੇ ਹਨ। ਵੱਖ-ਵੱਖ ਦੂਰੀ ਵਾਲੀਆਂ ਇਹ ਦੌੜਾਂ ਵੱਖੋ-ਵੱਖਰੇ ਗੁਰਦੁਆਰਾ ਸਾਹਿਬਾਨ ਤੋਂ ਵੱਖ-ਵੱਖ ਸਮੇਂ ਸ਼ੁਰੂ ਕਰਵਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਾ ‘ਫ਼ਿਨਿਸ਼-ਪੁਆਇੰਟ’ ਡਿਕਸੀ ਗੁਰੂਘਰ ਵਿਖੇ ਹੁੰਦਾ ਹੈ। ਵਿਸ਼ਵ-ਪੱਧਰੀ ਮੈਰਾਥਨ-ਦੌੜ ਵਿਚ ਭਾਗ ਲੈਣ ਵਾਲੇ 105-ਸਾਲਾ ਬਾਬਾ ਫ਼ੌਜਾ ਸਿੰਘ ਇਸ ਮਹਾਨ ਈਵੈਂਟ ਦੇ ਮੁੱਖ ਪ੍ਰੇਰਨਾ-ਸਰੋਤ ਰਹੇ ਹਨ ਅਤੇ ਉਹ ਹਰ ਸਾਲ ਉਚੇਚੇ ਤੌਰ ‘ਤੇ ਇੱਥੇ ਆ ਕੇ ਇਸ ਵਿਚ ਸ਼ਾਮਲ ਹੋਣ ਵਾਲੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ।
ਕਮਿਊਨਿਟੀ ਦੇ ਇਸ ਵੱਡੇ ਈਵੈਂਟ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਸਬੰਧੀ ਪਲੇਠੀ-ਮੀਟਿੰਗ ਲੰਘੇ ਸ਼ਨੀਵਾਰ 9 ਦਸੰਬਰ ਨੂੰ ‘ਗਰੇਟਰ ਟੋਰਾਂਟੋ ਮੌਰਟਗੇਜ ਆਫ਼ਿਸ’ ਦੇ ਮੀਟਿੰਗ-ਰੂਮ ਵਿਚ ਕੀਤੀ ਗਈ ਜਿਸ ਵਿਚ ਇਸ ਈਵੈਂਟ ਦੀ ਪ੍ਰਬੰਧਕੀ-ਟੀਮ ਦੇ ਮੁੱਖ-ਸੰਚਾਲਕ ਪਰਮਜੀਤ ਸਿੰਘ ਢਿੱਲੋਂ, ਸਹਿ-ਸੰਚਾਲਕਾਂ ਹਰਦੇਵ ਸਿੰਘ ਸਮਰਾ, ਅਮਨਦੀਪ ਢਿੱਲੋਂ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਜੋ ਇਸ ਈਵੈਂਟ ਵਿਚ ਪਿਛਲੇ ਤਿੰਨ ਸਾਲ ਤੋਂ ਸਰਗ਼ਰਮੀ ਨਾਲ ਭਾਗ ਲੈ ਰਹੀ ਹੈ, ਦੇ ਸਰਗ਼ਰਮ ਮੈਂਬਰਾਂ ਸੰਧੂਰਾ ਸਿੰਘ ਬਰਾੜ, ਜੈਪਾਲ ਸਿੱਧੂ, ਰੁਪਿੰਦਰ ਸੇਖੋਂ, ਕੁਲਦੀਪ ਸਿੰਘ ਲੱਛਰ, ਮਨਜੀਤ ਸਿੰਘ, ਪ੍ਰਮਿੰਦਰ ਗਿੱਲ, ਜਸਪਾਲ ਗਰੇਵਾਲ ਤੇ ਸੁਖਦੇਵ ਸੰਧੂ ਨੇ ਹਿੱਸਾ ਲਿਆ। ਇਸ ਮੌਕੇ ਮੀਡੀਆ ਵੱਲੋਂ ਹਰਜੀਤ ਬੇਦੀ, ਮਲੂਕ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ ਹਾਜ਼ਰ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …