17.4 C
Toronto
Friday, May 15, 2026
spot_img
Homeਕੈਨੇਡਾਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ...

ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ 26 ਸਤੰਬਰ ਨੂੰ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਭਾਰਤ ਦੀ ਅਜ਼ਾਦੀ ਦੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਅਤੇ ਉਨ੍ਹਾਂ ਦੀ ਲਹਿਰ ਨੂੰ ਅੱਗੇ ਲਿਜਾਣ ਵਿਚ ਮੋਹਰੀ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ 26 ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 1ਵਜੇ ਤੋਂ 3 ਵਜੇ ਤੱਕ ਬਰੈਂਪਟਨ ਦੇ ਚਿੰਗਕੂਜ਼ੀ ਪਾਰਕ ਵਿਚ ਕੀਤਾ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿਚ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਵਿਚਾਰਾਂ ਨੂੰ ਅਜੋਕੇ ਕਿਸਾਨੀ ਅੰਦੋਲਨ ਦੇ ਸੰਦਰਭ ਵਿਚ, ਜੋ ਸਾਮਰਾਜਵਾਦ ਦੀ ਅਜੋਕੀ ਸੂਰਤ ਨਵਉਦਾਰਵਾਦ ਦੇ ਮੱਥੇ ਵਿਚ ਤੀਰ ਵਾਂਗਰ ਵੱਜ ਰਿਹਾ ਹੈ, ਵਿਚਾਰਿਆ ਜਾਵੇਗਾ। ਕਿਸਾਨੀ ਅੰਦੋਲਨ ਨੇ ਵੱਡੀ ਪੱਧਰ ‘ਤੇ ਸਧਾਰਨ ਲੋਕਾਂ ਨੂੰ ਇਸ ਨਵਉਦਾਰਵਾਦ ਦੇ ਕੋਝੇ ਅਸੂਲ, ਬੇਮੁਹਾਰੀ ਖੁਲ੍ਹੀ ਮੰਡੀ, ਸਭ ਕੁਝ ਦਾ ਨਿੱਜੀਕਰਨ, ਵਪਾਰ ਲਈ ਖੁੱਲ੍ਹੀਆਂ ਸਰਹੱਦਾਂ, ਅਮੀਰਾਂ ਨੂੰ ਟੈਕਸ ਦੀਆਂ ਛੋਟਾਂ ਜਿਨ੍ਹਾਂ ਕਰਕੇ ਉਹ ਵੱਧ ਪੈਸਾ ਜੋੜ ਕੇ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਖਾਤਰ ਕਾਰਖਾਨੇ ਲਾਉਣਗੇ, ਵਪਾਰ ਵਧਾਉਣਗੇ ਅਤੇ ਇਸ ਸਿਸਟਮ ਦੇ ਅਧਾਰ, ਕਿ ਸਰਬੱਤ ਦੇ ਭਲੇ ਵਿਚ ਆਮ ਵਿਅੱਕਤੀ ਦਾ ਨਹੀਂ ਸਗੋਂ ਅਪਣੇ ਸੁਆਰਥ ਵਿਚ ਹੀ ਸਰਬੱਤ ਦਾ ਭਲਾ ਹੈ ਸੋ ਸੁਆਰਥੀ ਬਣੋ, ਲਾਲਚ ਕਰਨਾ ਬੁਰਾ ਨਹੀਂ ਸਗੋਂ ਚੰਗਾ ਹੈ, ਕਿਉਂਕਿ ਲਾਲਚ ਵਿਅੱਕਤੀ ਨੂੰ ਕੰਮ ਲਈ ਪ੍ਰੇਰਿਤ ਕਰਦਾ ਹੈ ਆਦਿ ਬਾਰੇ ਜਾਗਰੂਕ ਕੀਤਾ ਹੈ। ਕੁਝ ਮਹੀਨੇ ਪਹਿਲਾਂ ਕੈਨੇਡਾ ਪੱਧਰ ‘ਤੇ ਸੰਗਠਿਤ ਹੋਈ, ਤਰਕਸ਼ੀਲ ਸੋਸਾਇਟੀ ਵਲੋਂ ਕਰੋਨਾ ਦੀ ਬਿਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਮੰਨਦਿਆਂ ਹੁਣ ਤੱਕ ਵੱਖ-ਵੱਖ ਵਿਸ਼ਿਆਂ ‘ਤੇ ਕਈ ਵੈਬ ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਇਹ ਪ੍ਰੋਗਰਾਮ ਖੁੱਲ੍ਹੇ ਪਾਰਕ ਵਿਚ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਨਾਲ ਸਬੰਧਿਤ ਮੌਜੂਦਾ ਰੋਕਾਂ ਦੀ ਉਲੰਘਣਾ ਨਾ ਹੋਵੇ। ਸੋ ਸਭ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਭ ਨੂੰ ਅਪੀਲ ਹੈ ਕਿ ਇਸ ਪ੍ਰੋਗਰਾਮ ਵਿਚ ਆਓ ਤਾਂ ਜੋ ਅਸੀ ਮਹਾਨ ਸ਼ਹੀਦ ਭਗਤ ਸਿੰਘ ਦੇ 27 ਸਤੰਬਰ ਦੇ ਜਨਮ ਦਿਨ ਅਤੇ ਇਸੇ ਹੀ ਤਾਰੀਖ ਦੇ ਭਾਅ ਜੀ ਗੁਰਸ਼ਰਨ ਸਿੰਘ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਦਿਨ ਨੂੰ ਸਮੱਰਪਿਤ ਪ੍ਰੋਗਰਾਮ ਵਿਚ ਉਨ੍ਹਾਂ ਦੀ ਸਾਨੂੰ ਨਾ ਭੁਲਣਯੋਗ ਦੇਣ ਨੂੰ ਯਾਦ ਕਰ ਸਕੀਏ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਨਿਰਮਲ ਸੰਧੂ (416 835 3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS